Wednesday, November 18, 2009

ਗਾਂਧੀਵਾਦ ਅੱਜ ਦੇ ਸਮੇਂ ਵਿਚ - ਮੋਹਿਤ ਸੇਨ

ਮੋਹਿਤ ਸੇਨ










(ਅਨੁਵਾਦ -ਪ੍ਰਸਿਧ ਪੰਜਾਬੀ ਚਿੰਤਕ ਸੁਰਜਨ ਜੀਰਵੀ )




ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿਚ ਮਹਾਤਮਾ ਗਾਂਧੀ ਬੰਗਾਲ ਵਿਚ ਸਨ ਤਾਂ ਉਹਨਾਂ ਨੇ ਬੰਗਾਲੀ ਲਿਪੀ ਸਿੱਖਣ ਦਾ ਫ਼ੈਸਲਾ ਕੀਤਾ ਸੀਇਥੇ ਇਹ ਜ਼ਿਕਰ ਕਰਨਾ ਮੁਨਾਸਿਬ ਹੀ ਹੋਵੇਗਾ ਕਿ ਗੁਜਰਾਤ ਦੇ ਜੰਮਪਲ ਹੁੰਦਿਆਂ ਹੋਇਆਂ ਵੀ ਮਹਾਤਮਾ ਗਾਂਧੀ ਨੇ ਨਾ ਸਿਰਫ਼ ਹਿੰਦੀ ਤੇ ਉਰਦੂ ਸਗੋਂ ਤਾਮਿਲ, ਤੇਲਗੂ ਮਲਿਆਲਮ ਤੇ ਬੰਗਾਲੀ ਵੀ ਪੜ੍ਹਨੀ ਤੇ ਲਿਖਣੀ ਸਿੱਖੀਇਹ ਐਵੇਂ ਉਸਦਾ ਲੱਲ੍ਹ ਨਹੀਂ ਸੀ ਸਗੋਂ ਉਸਦੀ ਸੋਚ ਤੇ ਸਰਗਰਮੀ ਦਾ ਇਕ ਅਹਿਮ ਪੱਖ ਸੀ, ਜਿਸਦਾ ਹੋਰ ਵੇਰਵਾ ਅੱਗੋਂ ਆਏਗਾਉਸ ਸਮੇਂ ਇਕ ਬੰਗਾਲੀ ਨੇ ਉਹਨਾਂ ਤੋਂ ਹੋਰਨਾਂ ਬੰਗਾਲੀਆਂ ਦੇ ਨਾਂਅ ਕਿਸੇ ਸੁਨੇਹੇ ਦੀ ਮੰਗ ਕੀਤੀ ਸੀ
ਉਸ ਦਿਨ ਗਾਂਧੀ ਜੀ ਨੇ ਮੋਨ ਵਰਤ ਰੱਖਿਆ ਹੋਇਆ ਸੀ ਜਿਹੜਾ ਉਹ ਸਵੈ-ਕਾਬੂ ਦੇ ਅਭਿਆਸ ਵਜੋਂ ਹਫ਼ਤੇ ਦੇ ਹਫ਼ਤੇ ਇਕ ਦਿਨ ਲਈ ਰੱਖਦੇ ਸਨਉਹਨਾਂ ਆਪਣਾ ਸੁਨੇਹਾ ਨਵੀਂ ਸਿੱਖੀ ਲਿਪੀ ਵਿਚ ਲਿਖਿਆ ਸੀਸਨੇਹਾ ਸੀ, “ਜੀਵਾਨੀ ਅਮਾਰ ਬਾਨੀਮੇਰਾ ਜੀਵਨ ਹੀ ਮੇਰਾ ਸੁਨੇਹਾ ਹੈ
ਇਹ ਸੁਨੇਹਾ ਮਹਾਤਮਾ ਗਾਂਧੀ ਦਾ ਜੀਵਨ ਭਰ ਦਾ ਸੱਚ ਸੀਉਹਨਾਂ ਦੀ ਮੌਤ ਤੋਂ ਪਿਛੋਂ ਵੀ ਇਹ ਓਨਾ ਹੀ ਸੱਚ ਹੈਉਸ ਦੀ ਜ਼ਿੰਦਗੀ ਹੀ ਉਸ ਦੀ ਅਮਰ ਕਹਾਣੀ ਹੈਇਸ ਵਿਚ ਕੋਈ ਪਾਸਕੂ ਨਹੀਂ, ਨਾ ਘੱਟ, ਨਾ ਹੀ ਵੱਧਉਸ ਦੀ ਜ਼ਿੰਦਗੀ ਤੇ ਉਸਦੇ ਕੰਮ ਅਜਿਹੇ ਹਨ ਕਿ ਉਹਨਾਂ ਦਾ ਨਾਂਅ ਹਮੇਸ਼ਾ ਮਹਾਨ ਹਸਤੀ ਵਜੋਂ ਅਤੇ ਇਤਹਾਸ ਦੇ ਸਿਰਜਕ ਵਜੋਂ ਕਾਇਮ ਰਹੇਗਾਉਸ ਦੀਆਂ ਪ੍ਰਾਪਤੀਆਂ ਐਨੀਆਂ ਠੋਸ ਹਨ ਕਿ ਉਹ ਆਪ ਹੀ ਆਪਣੀ ਪਰਿਭਾਸ਼ਾ ਹਨਟੈਗੋਰ ਨੇ ਨਹਿਰੂ ਦੀ ਸਵੈ-ਜੀਵਨੀ ਪੜ੍ਹਕੇ ਉਸਨੂੰ ਪ੍ਰਣਾਮ ਕੀਤਾ ਸੀ- ਓਨਾ ਕਿਤਾਬ ਲਈ ਨਹੀਂ ਜਿੰਨਾ ਇਕ ਅਜਿਹੇ ਵਿਅਕਤੀ ਦੀ ਝਲਕ ਦਿਖਾਉਣ ਲਈ ਜਿਹੜਾ ਆਪਣੇ ਹੀ ਕਾਰਨਾਮਿਆਂ ਨਾਲੋਂ ਵੱਧ ਮਹਾਨ ਅਤੇ ਆਪਣੇ ਚੁਗਿਰਦੇ ਨਾਲੋਂ ਵੱਧ ਸੱਚਾ ਹੈਗਾਂਧੀ ਜੀ ਬਾਰੇ ਸ਼ਇਦ ਅਜਿਹਾ ਨਹੀਂ ਕੀਤਾ ਜਾ ਸਕਦਾਉਹ ਆਪਣੇ ਕਾਰਨਾਮਿਆਂ ਦਾ ਸਰੂਪ ਆਪ ਹੀ ਸਨ ਅਤੇ ਆਪਣੇ ਚੁਗਿਰਦੇ ਨੂੰ, ਉਸਦੀਆਂ ਸਾਰੀਆਂ ਵਿਰੋਧਤਾਈਆਂ ਸਮੇਤ, ਆਪ ਹੀ ਸਾਖਿਆਤ ਕਰਦੇ ਸਨ
ਮਹਾਤਮਾ ਗਾਂਧੀ ਆਪਣੀਆਂ ਸੀਮਾਵਾਂ ਤੋਂ ਸੁਚੇਤ ਸੀਉਹ ਇਕਸਾਰ ਹੋਣ ਵਿਚ ਯਕੀਨ ਨਹੀਂ ਸੀ ਰੱਖਦਾ, ਜਿਸ ਤੋਂ ਬਿਨਾ ਕੋਈ ਸਿਧਾਂਤ ਜਾਂ ਕਿਸੇ ਦ੍ਰਿਸ਼ਟੀਕੋਨ ਬਾਰੇ ਕੋਈ ਗੁੰਦਵਾਂ ਬਿਆਨ ਸੰਭਵ ਨਹੀਂ ਹੋ ਸਕਦਾਵਾਸਤਵ ਵਿਚ ਉਹ ਖਿਆਲਾਂ ਦੀ ਇਕਸਾਰਤਾ ਨੂੰ ਛੋਟੇ ਦਿਮਾਗ਼ਾਂ ਦੀ ਸ਼ਰਾਰਤੀ ਕਾਢ ਜਾਂ ਛਲੇਡਾ ਸਮਝਦਾ ਸੀਉਸਦੇ ਖਿਆਲਾਂ ਦੀ ਅਸੰਗਤੀ ਦੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨਮੈਂ ਇਸਦੀਆਂ ਦੋ ਮਿਸਾਲਾਂ ਦਿਆਂਗਾ, ਇਕ ਸ਼ਖ਼ਸੀ ਪਧਰ ਉੱਤੇ ਅਤੇ ਇਕ ਗੈਰ-ਸ਼ਖ਼ਸੀ ਪੱਧਰ ਉੱਤੇ
ਜਿਹੜਾ ਪਰਚਾ ਹਿੰਦ ਸਵਰਾਜਉਹ ਪਿਛਲੀ ਸਦੀ ਦੇ ਸ਼ੁਰੂ ਵਿਚ ਪ੍ਰਕਾਸ਼ਤ ਕਰਦੇ ਸਨ ਅਤੇ ਜਿਸ ਬਾਰੇ ਉਸਦਾ ਕਹਿਣਾ ਸੀ ਕਿ ਇਹ ਉਸਦੇ ਫਲਸਫੇ ਦੀ ਪ੍ਰਮਾਣੀਕ ਪ੍ਰਤੀਨਿਧਤਾ ਕਰਦਾ ਹੈ, ਉਸ ਵਿਚ ਉਸਨੇ ਅਧੁਨਿਕ ਸਭਿਅਤਾ ਨੂੰ ਤਿੱਖੀ ਤਰ੍ਹਾਂ ਨਿੰਦਿਆ ਸੀਉਸਨੇ ਵਿਸ਼ੇਸ਼ ਤੌਰ ਤੇ ਕਿਹਾ ਸੀ ਕਿ ਰੇਲਵੇ ਸਿਸਟਮ ਤੇ ਹਸਪਤਾਲਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈਪਰ ਸਾਡੇ ਵਿਸ਼ਾਲ ਦੇਸ਼ ਨੂੰ ਇਸ ਸਿਰੇ ਤੋਂ ਉਸ ਸਿਰੇ ਤੱਕ ਆਉਣ ਜਾਣ ਲਈ ਜਿੰਨੇ ਅਸਰਦਾਰ ਢੰਗ ਨਾਲ ਤੇ ਜਿੰਨੀ ਜ਼ਿਆਦਾ ਵਰਤੋਂ ਰੇਲਾਂ ਦੀ ਉਸਨੇ ਆਪਣੇ ਜੀਵਨ ਵਿਚ ਕੀਤੀ, ਓਨੀ ਸ਼ਾਇਦ ਹੀ ਹੋਰ ਕਿਸੇ ਨੇ ਕੀਤੀ ਹੋਵੇ1930ਵਿਆਂ ਵਿਚ ਜਦੋਂ ਉਸਦੀ ਭਤੀਜੀ ਅਪੈਂਡਿਸਾਈਟਸ ਦਾ ਸ਼ਿਕਾਰ ਹੋਈ ਤੇ ਉਸਨੇ ਆਪਣੇ ਮਨ ਵਿਚ ਕੰਘੀ ਮਾਰਨ ਪਿਛੋਂ ਨਾ ਕੇਵਲ ਆਪਣੀ ਭਤੀਜੀ ਦੇ ਸਰਜੀਕਲ ਓਪਰੇਸ਼ਨ ਬਾਰੇ ਸਹਿਮਤੀ ਪਰਗਟ ਕੀਤੀ ਸਗੋਂ ਓਪਰੇਸ਼ਨ ਹੁੰਦਾ ਵੀ ਦੇਖਿਆਉਸਨੇ ਪ੍ਰਣ ਲਿਆ ਸੀ ਕਿ ਉਹ ਦੁੱਧ ਨਹੀਂ ਪੀਏਗਾ ਕਿਉਂਕਿ ਦੁੱਧ ਉਸਦੀ ਕਾਮੁਕ ਵਾਸ਼ਨਾ ਨੂੰ ਭੜਕਾਉਂਦਾ ਹੈਪਰ ਜਦੋਂ ਡਾਕਟਰਾਂ ਨੇ ਕਿਹਾ ਕਿ ਉਸਨੂੰ ਦੁੱਧ ਪੀਣਾ ਹੀ ਪੈਣਾ ਹੈ ਤਾਂ ਉਸਨੇ ਇਸ ਦੁਬਿਧਾ ਦਾ ਹੱਲ ਬੱਕਰੀ ਦਾ ਦੁੱਧ ਪੀਣ ਵਿਚ ਲੱਭਾ
ਉਸਨੂੰ ਬਦੀ ਦਾ ਟਾਕਰਾ ਕਰਨ ਵਾਲੇ ਅਹਿੰਸਾ ਦੇ ਅਵਤਾਰ ਵਜੋਂ ਜਾਣਿਆ ਜਾਣ ਲੱਗਾ ਸੀਜਦੋਂ 1939 ਵਿਚ ਦੂਸਰੀ ਸੰਸਾਰ ਜੰਗ ਦੇ ਛਿੜਨ ਵੇਲੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਰੱਖਿਆ ਕਾਰਜਾਂ ਵਿਚ ਮਿਲਵਰਤਣ ਦੇਣ ਦੀ ਪੇਸ਼ਕਸ਼ ਕੀਤੀ ਬਸ਼ਰਤਿ ਕਿ ਬਰਤਾਨਵੀ ਹਾਕਮ ਕੌਮੀ ਅੰਤਰਿਮ ਸਰਕਾਰ ਦੀ ਸਥਾਪਨਾ ਪਰਵਾਰਨ ਕਰ ਲੈਣ ਤਾਂ ਗਾਂਧੀ ਜੀ ਨੇ ਜ਼ਿਦ ਕੀਤੀ ਸੀ ਕਿ ਕਿਉਂਕਿ ਇਹ ਪੇਸ਼ਕਸ਼ ਉਹਨਾਂ ਦੇ ਅਹਿੰਸਾ ਦੇ ਅਕੀਦੇ ਦੀ ਉਲੰਘਣਾ ਕਰਦੀ ਹੈ ਇਸ ਲਈ ਇਸ ਵਿਰੁੱਧ ਉਹਨਾਂ ਦਾ ਰੋਸ ਦਰਜ ਕਰ ਲਿਆ ਜਾਏਪਰ ਨਾਲ ਹੀ ਉਹਨਾਂ ਇਹ ਵੀ ਆਖ ਦਿੱਤਾ ਸੀ ਕਿ ਕਾਂਗਰਸ ਜੋ ਮੁਨਾਸਬ ਸਮਝਦੀ ਹੈ, ਉਹੀ ਕਰੇ ਕਿਉਂਕਿ ਉਹਨਾਂ ਦੀ ਰਾਏ ਕੋਈ ਅਰਥ ਨਹੀਂ ਰੱਖਦੀ ਕਿਉਂਕਿ ਉਹ ਕਾਂਗਰਸ ਦੇ ਸਾਧਾਰਨ ਮੈਂਬਰ ਹੀ ਨਹੀਂਇਸਦੇ ਬਾਵਜੂਦ ਕੇਵਲ ਤਿੰਨ ਸਾਲ ਪਿਛੋਂ ਜਿਸਹਿੰਦੁਸਤਾਨ ਛਡੋਲਹਿਰ ਦੀ ਅਗਵਾਈ ਕਰ ਰਹੇ ਸਨ, ਉਸਦੇ ਪ੍ਰੋਗਰਾਮ ਦੀ ਪਹਿਲੀ ਮੱਦ ਇਹ ਸੀ ਕਿ ਪ੍ਰਾਪਤ ਕੀਤੀ ਜਾਣ ਵਾਲੀ ਕੌਮੀ ਸਰਕਾਰ ਜਾਪਾਨੀਆਂ ਦੇ ਖਿਲਾਫ਼ ਲੜੇਗੀ, ਜੇ ਜਾਪਾਨੀ ਫੌਜਾਂ ਨੇ ਇਤਹਾਦੀ ਫੌਜਾਂ ਦਾ ਪਿੱਛਾ ਕਰਦਿਆਂ ਹਿੰਦ ਉੱਤੇ ਹਮਲਾ ਕੀਤਾਅਤੇ ਜਦੋਂ ਆਜ਼ਾਦੀ ਹਾਸਲ ਹੋ ਗਈ ਤਾਂ 1947 ਦੇ ਅਖੀਰ ਵਿਚ ਕਸ਼ਮੀਰ ਵਿਚ ਪਾਕਿਸਤਾਨੀ ਹਮਲਾਵਰਾਂ ਨੂੰ ਪਛਾੜਨ ਲਈ ਹਿੰਦੁਸਤਾਨੀ ਸੈਨਾ ਉੱਥੇ ਭੇਜਣੀ ਪਈ ਤਾਂ ਹਿੰਦ ਸਰਕਾਰ ਨੇ ਮਹਾਤਮਾ ਗਾਂਧੀ ਦੀ ਅਸ਼ੀਰਵਾਦ ਮੰਗੀ ਤੇ ਪ੍ਰਾਪਤ ਕੀਤੀ
ਹੁਣ ਜਦੋਂ ਅਸੀਂ ਅਹਿੰਸਾ ਦੀ ਗੱਲ ਕਰ ਰਹੇ ਹਾਂ ਅਤੇ ਜਦੋਂ ਅਹਿੰਸਾ ਰਾਹੀਂ ਬਰਤਾਨਵੀ ਸਾਮਰਾਜ ਦੀ ਸ਼ਿਕਸਤ ਹਿੰਦ ਨੂੰ ਅਤੇ ਸੰਸਾਰ ਨੂੰ ਮਹਾਤਮਾ ਗਾਂਧੀ ਦਾ ਸੱਭ ਤੋਂ ਮਹਾਨ ਤੁਹਫ਼ਾ ਗਿਣੀ ਜਾਂਦੀ ਹੈ, ਤਾਂ ਲਗਦੇ ਹੱਥ ਇਸ ਮਾਮਲੇ ਦੀ ਪੁਣਛਾਣ ਵੀ ਕਰ ਲਈ ਜਾਣੀ ਚਾਹੀਦੀ ਹੈਗਾਂਧੀ ਜੀ ਬੜੇ ਮਹਾਨ ਆਗੂ ਤੇ ਆਰਗੇਨਾਏਜ਼ਰ ਸਨ ਜਿਨਾਂ ਨੂੰ ਸਾਡੇ ਲੋਕਾਂ ਦੇ ਸਤੁੰਤਰਤਾ ਸੰਗ੍ਰਾਮ ਨੇ ਪੈਦਾ ਕੀਤਾਅਤੇ ਜਿਸ ਮੰਜ਼ਿਲ ਉੱਤੇ ਅਸੀਂ ਪਹੁੰਚੇ ਹਾਂ ਉਸਨੇ ਮਹਾਤਮਾ ਗਾਂਧੀ ਨੂੰ ਇਸ ਗੱਲ ਦਾ ਅਧਿਕਾਰੀ ਬਣਾ ਦਿਤਾ ਹੈ ਕਿ ਉਹਨਾਂ ਨੂੰ ਸਮੁੱਚੀ ਮਨੁੱਖਤਾ ਦੇ ਇਤਹਾਸ ਵਿਚ ਸਦੀਵੀ ਥਾਂ ਪ੍ਰਾਪਤ ਹੋਵੇਪਰ ਇਥੇ ਮੈਂ ਇਹ ਸਨਿਮਰ ਬੇਨਤੀ ਕਰਨਾ ਚਹਾਂਗਾ ਕਿ ਅਸੀਂ ਜੋ ਕੁਝ ਵੀ ਹੁਣ ਹਾਂ ਉਸਦਾ ਕਾਰਨ ਅਹਿੰਸਾ ਬਾਰੇ ਉਹਨਾਂ ਦਾ ਅਕੀਦਾ ਨਹੀਂ ਸੀ
ਉਹ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੰਦੇ ਰਹੇ ਕਿ ਅਦਮ-ਤਸ਼ੱਦਦ ਜਾਂ ਅਹਿੰਸਾ ਉਹਨਾਂ ਲਈ ਨਿਸ਼ਚੇ ਦਾ ਦਰਜਾ ਰਖਦੀ ਹੈਸੱਚ, ਜਿਸਨੂੰ ਉਹ ਪਰਮਾਤਮਾ ਸਮਝਦੇ ਸਨ, ਕੇਵਲ ਪਿਆਰ ਰਾਹੀਂ ਹੀ ਪਾਇਆ ਜਾ ਸਕਦਾ ਹੈ ਤੇ ਇਸਦਾ ਮਾਰਗ ਵੀ ਅਹਿੰਸਾ ਹੀ ਹੈਉਹ ਪਰਮਾਤਮਾ ਨੂੰ ਸਤਚਿਤਨੰਦ ਕਹਿੰਦੇ ਸਨ, ਅਤੇ ਸਮਝਦੇ ਸਨ ਕਿ ਪਿਆਰ ਅਹਿੰਸਾ ਤੋਂ ਬਿਨਾ ਸੰਭਵ ਹੀ ਨਹੀਂਉਹ ਹਮੇਸ਼ਾ ਆਖਦੇ ਸਨ ਕਿ ਸੱਚ ਹੀ ਪਰਮਾਤਮਾ ਹੈ 1931 ਦੇ ਅਖਰਿਲੇ ਦਿਨੀਂ ਉਹਨਾਂ ਯੰਗ ਇੰਡੀਆ’, ਜਿਸਦਾ ਸੰਪਾਦਨ ਉਹ ਪਿਛਲੇ ਦੋ ਦਹਾਕਿਆਂ ਤੋਂ ਕਰਦੇ ਆ ਰਹੇ ਸਨ, ਵਿਚ ਲਿਖਿਆ ਸੀ, “ਪਹਿਲਾਂ ਮੈਂ ਇਸ ਸਿੱਟੇ ਤੇ ਪੁੱਜਾ ਸਾਂ ਕਿ ਪਰਮਾਤਮਾ ਸੱਚ ਹੈਪਰ ਦੋ ਸਾਲ ਹੋਏ, ਮੈਂ ਇਕ ਕਦਮ ਹੋਰ ਅੱਗੇ ਵਧਿਆ ਤੇ ਕਿਹਾ ਕਿ ਸੱਚ ਹੀ ਪਰਮਾਤਮਾ ਹੈਤੁਸੀਂ ਇਹਨਾਂ ਦੋਹਾਂ ਕਥਨਾਂ ਵਿਚਲੇ ਬੜੇ ਸੂਖਮ ਜਿਹੇ ਫ਼ਰਕ ਨੂੰ ਦੇਖ ਰਹੇ ਹੋਵੇਗਾਪੰਜ ਕੁ ਸਾਲ ਪਿਛੋਂ ਆਪਣੇ ਪਰਚੇ ਹਰੀਜਨਵਿਚ, ਜਿਸਦਾ ਸੰਪਾਦਨ ਉਹ ਆਪਣੇ ਜੀਵਨ ਦੇ ਅੰਤ ਤੱਕ ਕਰਦੇ ਰਹੇ, ਉਹਨਾਂ ਲਿਖਿਆ ਸੀ, “ਮੇਰੇ ਕੋਲ ਸੰਸਾਰ ਨੂੰ ਸਿੱਖਿਆ ਦੇਣ ਲਈ ਕੋਈ ਨਵੀਂ ਗੱਲ ਨਹੀਂਸੱਚ ਤੇ ਅਹਿੰਸਾ ਓਨੇ ਹੀ ਪੁਰਾਣੇ ਹਨ ਜਿਨੇ ਪਰਬਤ, ਮੈਂ ਸਿਰਫ਼ ਐਨਾ ਹੀ ਕੀਤਾ ਹੈ ਕਿ ਜਿੰਨੀ ਵਿਸ਼ਾਲ ਪੱਧਰ ਉੱਤੇ ਹੋ ਸਕੇ ਇਸਦਾ ਤਰਜਬਾ ਕਰ ਸਕਾਂ ਅਤੇ ਸੱਚ ਦੀ ਜੁਸਤਜੂ ਕਰਦਿਆਂ ਹੀ ਮੈਨੂੰ ਅਹਿੰਸਾ ਦੀ ਪ੍ਰਾਪਤੀ ਹੋਈਛੇ ਸਾਲ ਬਾਅਦ ਇਕ ਵਾਰ ਫੇਰ ਆਪਣੇ ਉਸੇ ਹੀ ਪਰਚੇ ਵਿਚ ਉਹਨਾਂ ਲਿਖਿਆ, “ਮੈਂ ਇਸ ਵਿਸ਼ਵਾਸ ਉੱਤੇ ਕਾਇਮ ਹਾਂ ਕਿ ਮੈਂ ਕਾਂਗਰਸ ਸਾਹਮਣੇ ਅਹਿੰਸਾ ਨੂੰ ਮਸਲਿਹਤ ਜਾਂ ਲੋੜ-ਅਨੁਕੂਲ ਨੀਤੀ ਵਜੋਂ ਪੇਸ਼ ਕਰ ਸਕਿਆਜੇ ਮੈਂ ਇਸਨੂੰ ਸਿਆਸਤ ਵਿਚ ਦਾਖਲ ਕਰਨਾ ਸੀ ਤਾਂ ਇਸ ਤੋਂ ਇਲਾਵਾ ਮੈਂ ਹੋਰ ਕੁਝ ਕਰ ਹੀ ਨਹੀਂ ਸਾਂ ਸਕਦਾਉਹਨਾਂ ਇਹ ਵੀ ਲਿਖਿਆ ਸੀ, “ਜਿਥੋਂ ਤੱਕ ਦਲੀਲ ਦੁੜਾਈ ਜਾ ਸਕਦੀ, ਹਿੰਦ ਨੂੰ ਹਥਿਆਰਬੰਦ ਬਗ਼ਾਵਤ ਰਾਹੀਂ ਪੀਹੜੀਆਂ ਤੱਕ ਆਜ਼ਾਦ ਨਹੀਂ ਸੀ ਕਰਾਇਆ ਜਾ ਸਕਦਾਤਸ਼ੱਦਦ ਉੱਤੇ ਆਧਾਰਤ ਰਾਜ ਤੋਂ ਹਿੰਦ ਛੇਤੀ ਹੀ ਅੱਕ ਸਕਦਾ ਹੈਮੇਰੇ ਲਈ ਮੈਦਾਨੀ ਖੇਤਰਾਂ ਦਾ ਇਹੀ ਸੁਨੇਹਾ ਹੈ, ਮੈਦਾਨੀ ਖੇਤਰਾਂ ਦੇ ਲੋਕ ਨਹੀਂ ਜਾਣਦੇ ਕਿ ਸੰਗਠਤ ਹਥਿਆਰਬੰਦ ਲੜਾਈ ਕਿਵੇਂ ਲੜਨਪਰ ਉਹਨਾਂ ਲਈ ਆਜ਼ਾਦ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਉਹ ਆਜ਼ਾਦੀ ਚਾਹੁੰਦੇ ਹਨਉਹਨਾਂ ਸਮਝ ਲਿਆ ਹੈ ਕਿ ਹਿੰਸਾ ਰਾਹੀਂ ਹਾਸਲ ਕੀਤੀ ਤਾਕਤ ਉਹਨਾਂ ਲਈ ਵਧੇਰੇ ਦਮਨ ਦਾ ਕਾਰਨ ਬਣੇਗੀਇੰਝ ਕਹਿ ਲਵੋ ਕਿ ਇਹੀ ਸੀ ਦਲੀਲ ਜਿਸਨੇ ਅਹਿੰਸਾ ਨੂੰ ਧਰਮ ਵਜੋਂ ਨਹੀਂ ਸਗੋਂ ਨੀਤੀ ਵਜੋਂ ਜਨਮ ਦਿੱਤਾ
ਇਸ ਤਰ੍ਹਾਂ ਅਹਿੰਸਾ ਮਹਾਤਮਾ ਗਾਂਧੀ ਲਈ ਦੋ ਪੱਧਰਾਂ ਉੱਤੇ ਕੰਮ ਕਰਦੀ ਸੀ- ਉਹਨਾਂ ਦੇ ਆਪਣੇ ਕਈ ਨਿੱਜੀ ਅਕੀਦੇ ਵਜੋਂ ਅਤੇ ਜਨਤਕ ਰਾਜਨੀਤਕ ਸੰਘਰਸ਼ ਵਿਚ ਨੀਤੀ ਜਾਂ ਸਮੇਂ ਅਨੁਕੂਲ ਦਾਅਪੇਚ ਵਜੋਂਪਰ ਜਿਥੋਂ ਤੱਕ ਅਹਿੰਸਾ ਦੇ ਅਕੀਦੇ ਦਾ ਹਿੱਸਾ ਹੋਣ ਦਾ ਸੰਬੰਧ ਹੈ, ਇਹ ਉਸਦੀਆਂ ਆਪਣੀਆਂ ਨਿੱਜੀ ਧਾਰਨਾਵਾਂ ਦਾ ਹਿੱਸਾ ਸੀਮਹਾਤਮਾ ਗਾਂਧੀ ਇਸ ਗੱਲ ਉੱਤੇ ਵੀ ਬਜ਼ਿੱਦ ਸਨ ਕਿ ਜਨਤਕ ਲਾਮਬੰਦੀ ਲਈ ਕਿਸੇ ਵੀ ਹੋਰ ਆਦਰਸ਼ ਜਾਂ ਢੰਗ ਦੇ ਮੁਕਾਬਲੇ ਉੱਤੇ ਅਹਿੰਸਾ ਹੀ ਇੱਕੋ ਇਕ ਤੇ ਸੰਪੂਰਨ ਬਦਲ ਹੋ ਸਕਦਾ ਹੈ ਭਾਵੇਂ ਮੁਕਾਬਲੇ ਦੇ ਹੋਰ ਆਦਰਸ਼ ਜਾਂ ਢੰਗ ਵੀ ਸਨ ਕਮਿਊਨਿਸਟਾਂ ਜਾਂ ਹੋਰ ਕੌਮੀ ਇਬਕਲਾਬੀਆਂ ਵੱਲੋਂ ਜਾਂ ਅਨਾਰਕਿਸਟਾਂ ਵੱਲੋਂ, ਜਿਹਨਾਂ ਨੂੰ ਬਰਤਾਨਵੀ ਸਾਮਰਾਜੀ ਗ਼ਲਤ ਤੌਰ ਤੇ ਦਹਿਸ਼ਤਗਰਦ ਆਖਦੇ ਸਨ, ਦਾ ਨਾਅਰਾ ਸਨ
ਇਹ ਗੱਲ ਬਹੁਤੀ ਨਹੀਂ ਜਾਣੀ ਜਾਂਦੀ ਕਿ 1924 ਵਿਚ ਬੈਲਗਾਮ ਵਿਚ ਜਦੋਂ ਉਹ, ਸ਼ਾਇਦ ਇੱਕੋ ਇਕ ਵਾਰ, ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ, ਇਕ ਡੈਲੀਗੇਟ ਨੇ ਲੈਨਿਨ ਦੇ ਦਿਹਾਂਤ ਉੱਤੇ ਸੋਗ ਦਾ ਮਤਾ ਪਾਸ ਕਰਨ ਦਾ ਸੁਝਾਅ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਮਤੇ ਦੀ ਪਰਵਨਗੀ ਇਸ ਆਧਾਰ ਉੱਤੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਲੈਨਿਨ ਤਸ਼ੱਦਦ ਦੇ ਹਾਮੀ ਸਨ! ਇੰਝ ਹੀ ਇਸ ਗੱਲ ਦੇ ਵੀ ਚੋਖੇ ਸਬੂਤ ਮੌਜੂਦ ਹਨ 1931 ਵਿਚ ਸ਼ਹਿਰੀ ਨਾਫਰਮਾਨੀ ਤਹਿਰੀਕ ਦੇ ਪਹਿਲੇ ਗੇੜ ਦੇ ਅੰਤ ਉੱਤੇ ਜਦੋਂ ਉਹ ਬਰਤਾਨਵੀ ਵਾਇਸਰਾਏ ਲਾਰਡ ਇਰਵਿਨ ਨਾਲ ਸਮਝੌਤੇ ਦੀਆਂ ਸ਼ਰਤਾਂ ਲਈ ਗੱਲਬਾਤ ਕਰ ਰਹੇ ਸਨ ਤਾਂ ਉਹਨਾਂ ਭਗਤ ਸਿੰਘ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਮਨਸੂਖੀ ਤੇ ਉਸਦੀ ਰਿਹਾਈ ਲਈ ਨਿਸਚਿਤ ਤੌਰ ਜ਼ੋਰ ਨਹੀਂ ਸੀ ਦਿੱਤਾਗੱਲਬਾਤ ਖਤਮ ਹੋਣ ਤੋਂ ਛੇਤੀ ਹੀ ਪਿਛੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਦਿੱਤਾ ਗਿਆ ਸੀਇਸ ਪਰਸੰਗ ਵਿਚ ਗੱਲ ਕਰਦਿਆਂ ਭਗਤ ਸਿੰਘ ਨੂੰ ਵਿਅਕਤਗਿਤ ਦਹਿਸ਼ਤਗਰਦ ਕਰਾਰ ਦੇਣਾ ਦਰੁਸਤ ਨਹੀਂਭਗਤ ਸਿੰਘ ਸਮਝਦਾ ਸੀ ਕਿ ਜਿਹੜੀ ਜਨਤਕ ਲਹਿਰ ਨੇ ਅੱਗੋਂ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰਨ ਕਰਨਾ ਹੈ, ਉਸਨੂੰ ਹਲੂਣਾ ਦੇਣ ਤੇ ਵਧਾਉਣ ਲਈ ਨਿੱਡਰ ਨੌਜਵਾਨਾਂ ਵੱਲੋਂ ਹਥਿਆਰਬੰਦ ਐਕਸ਼ਨ ਜ਼ਰੂਰੀ ਹੈਉਹ ਨਾਸਤਕ, ਮਾਰਕਸਵਾਦੀ ਤੇ ਸੋਵੀਅਤ ਯੂਨੀਅਨ ਤੇ ਲੈਨਿਨ ਦਾ ਬਹੁਤ ਵੱਡਾ ਪਰਸੰਸਕ ਸੀਫਾਂਸੀ ਵੱਲ ਲਿਜਾਏ ਜਾਣ ਤੋਂ ਕੁਝ ਹੀ ਮਿੰਟ ਪਹਿਲਾਂ ਤੱਕ ਉਹ ਲੈਨਿਨ ਦੀਆਂ ਲਿਖਤਾਂ ਪੜ੍ਹ ਰਿਹਾ ਸੀਇਹ ਗੱਲ ਵੀ ਮਹੱਤਵ ਤੋਂ ਖਾਲੀ ਨਹੀਂ ਸੀ ਕਿ ਜਿਹੜੀ ਜਥੇਬੰਦੀ ਉਸਨੇ ਉਸਾਰੀ ਸੀ ਉਸਦਾ ਨਾਂਅ ਉਸਨੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਰੱਖਿਆ ਸੀਉਹ ਸੈਕੂਲਰਿਜ਼ਮ ਤੇ ਹਿੰਦੂ-ਮੁਸਲਮ ਏਕਤਾ ਦਾ ਦ੍ਰਿੜ ਸਮਰਥਕ ਸੀਉਸਦੀ ਦੇਸ਼ਭਗਤੀ ਦਾ ਕੋਈ ਮੁਕਾਬਲਾ ਨਹੀਂਅਜਿਹੀ ਕਿਆਸਅਰਾਈ ਨਿਰਾਰਥਕ ਨਹੀਂ ਕਿ ਜੇ ਉਸਨੂੰ ਜਿਉਣ ਦਿੱਤਾ ਜਾਂਦਾ ਤਾਂ ਕੀ ਉਹ ਸਾਮਰਾਜ ਦੁਸ਼ਮਨ ਲਾਮਬੰਦੀ ਦੇ ਮੋਢੀ ਤੇ ਜਨਤਕ ਆਗੂ ਵਜੋਂ ਗਾਂਧੀ ਜੀ ਦਾ ਬਦਲ ਬਣ ਸਕਦਾ ਸੀਜਦੋਂ ਭਗਤ ਸਿੰਘ ਦਾ ਚੇਤਾ ਆਉਂਦਾ ਹੈ ਤਾਂ ਬਹੁਤ ਸਾਰੇ ਪੱਖਾਂ ਤੋਂ ਸ਼ੇ ਗਵੇਰਾ ਦਾ ਨਾਂਅ ਦਿਮਾਗ਼ ਵਿਚ ਉੱਭਰਦਾ ਹੈ
ਮਹਾਤਮਾ ਗਾਂਧੀ ਅਦਮ ਤਸ਼ੱਦਦ ਦੇ ਆਪਣੇ ਸਿਧਾਂਤ ਤੇ ਨੀਤੀ ਨੂੰ ਨਿਸਚੇ ਹੀ ਬਾਲਸ਼ਵਿਕਵਾਦ ਦਾ ਬਦਲ ਸਮਝਦੇ ਸਨ, ਖਾਸ ਤੌਰ ਤੇ ਇਹ ਦੇਖਦਿਆਂ ਹੋਇਆਂ ਕਿ ਪੰਡਤ ਨਹਿਰੂ ਬਾਲਸ਼ਵਿਕ ਵਿਚਾਰਾਂ ਵੱਲ ਆਪਣੇ ਸਪੱਸ਼ਟ ਝੁਕਾ ਦਾ ਇਜ਼ਹਾਰ ਕਰ ਰਹੇ ਸਨਅਸੀਂ ਦੇਖਦੇ ਹਾਂ ਕਿ 1928 ਦੇ ਅੰਤ ਤੱਕ ਉਹ ਲਿਖ ਰਹੇ ਸਨ ਮੈਂ ਇਹ ਇਅਤਰਾਫ ਕਰਦਾ ਹਾਂ ਕਿ ਮੈਂ ਅਜੇ ਤੱਕ ਬਾਲਸ਼ਵਿਕਵਾਦ ਦੇ ਅਰਥ ਨਹੀਂ ਸਮਝ ਸਕਿਆਮੈਂ ਸਿਰਫ਼ ਐਨਾ ਜਾਣ ਸਕਿਆ ਹਾਂ ਕਿ ਇਹ ਨਿੱਜੀ ਜਾਇਦਾਦ ਦੀ ਸੰਸਥਾ ਨੂੰ ਖਤਮ ਕਰਨਾ ਚਾਹੁੰਦਾ ਹੈਇਹ ਆਰਥਕ ਖੇਤਰ ਵਿਚ ਕੇਵਲ ਗ਼ੈਰ-ਮਲਕੀਅਤ ਦੇ ਨੈਤਕ ਆਦਰਸ਼ ਨੂੰ ਅਮਲ ਵਿਚ ਲਿਆਉਣ ਦੇ ਤੁਲ ਹੈ ਅਤੇ ਜੇ ਲੋਕ ਇਸ ਆਦਰਸ਼ ਨੂੰ ਆਪਣੀ ਮਰਜ਼ੀ ਨਾਲ ਆਪਣਾ ਲੈਣ ਜਾਂ ਉਹਨਾਂ ਨੂੰ ਪਰੁਅਮਨ ਢੰਗਾਂ ਨਾਲ ਇਸਨੂੰ ਅਪਨਾਉਣ ਲਈ ਮਨਾਇਆ ਜਾ ਸਕੇ ਤਾਂ ਇਸ ਨਾਲੋਂ ਚੰਗੀ ਹੋਰ ਗੱਲ ਨਹੀਂ ਹੋਵੇਗੀਪਰ ਜਿੰਨਾ ਕੁ ਬਾਲਸ਼ਵਿਜ਼ਮ ਬਾਰੇ ਮੈਂ ਜਾਣਦਾ ਹਾਂ, ਇਹ ਨਿੱਜੀ ਮਾਲਕੀ ਨੂੰ ਜ਼ਬਤ ਕਰਨ ਤੇ ਇਸ ਉੱਤੇ ਸਾਂਝੀ ਸਰਕਾਰੀ ਮਾਲਕੀ ਕਾਇਮ ਕਰਨ ਲਈ ਨਾ ਕੇਵਲ ਤਾਕਤ ਦੀ ਵਰਤੋਂ ਨੂੰ ਵਰਜਿਤ ਨਹੀਂ ਕਰਦਾ ਸਗੋਂ ਇਸਦੀ ਖੁੱਲ੍ਹੀ ਵਰਤੋਂ ਦੀ ਆਗਿਆ ਦਿੰਦਾ ਹੈਜੇ ਇਹ ਹਕੀਕਤ ਹੈ ਤਾਂ ਮੈਨੂੰ ਇਹ ਕਹਿਣ ਵਿਚ ਕੋਈ ਹਿਚਕਚਾਹਟ ਨਹੀਂ ਕਿ ਆਪਣੇ ਮੌਜੂਦ ਰੂਪ ਵਿਚ ਬਾਲਸ਼ਵਿਕ ਹਕੂਮਤ ਬਹੁਤਾ ਚਿਰ ਕਇਮ ਨਹੀਂ ਰਹਿ ਸਕਦੀਕਿਉਂਕਿ ਮੇਰਾ ਇਹ ਦ੍ਰਿੜ ਵਿਸ਼ਵਾਸ਼ ਹੈ ਹਿੰਸਾ ਦੀ ਨੀਂਹ ਉੱਤੇ ਕੋਈ ਦੇਰਪਾ ਉਸਾਰੀ ਨਹੀਂ ਹੋ ਸਕਦੀਪਰ ਇਹ ਗੱਲ ਠੀਕ ਸਾਬਤ ਹੁੰਦੀ ਹੈ ਜਾਂ ਨਹੀਂ, ਇਸ ਹਕੀਕਤ ਤੋਂ ਉੱਕਾ ਹੀ ਇਨਕਾਰ ਨਹੀਂ ਹੋ ਸਕਦਾ ਕਿ ਅਣਗਿਣਤ ਮਰਦ ਔਰਤਾਂ ਨੇ ਬਾਲਸ਼ਵਿਕ ਆਦਰਸ਼ ਲਈ ਆਪਣਾ ਸੱਭ ਕੁਝ ਨਿਸ਼ਾਵਰ ਕਰ ਦਿੱਤਾ ਤੇ ਉਹਨਾਂ ਦੀਆਂ ਪਵਿੱਤਰ ਕੁਰਬਾਨੀਆਂ ਨੇ ਇਸ ਆਦਰਸ਼ ਨੂੰ ਸਿੰਝਿਆਇਹ ਆਦਰਸ਼, ਜਿਸ ਨੂੰ ਲੈਨਿਨ ਜਿਹੀਆਂ ਆਦੁੱਤੀ ਆਤਮਾਵਾਂ ਦੇ ਆਪਣੇ ਬਲੀਦਾਨ ਨਾਲ ਪਾਵਨ ਰੂਪ ਦਿੱਤਾ, ਬਿਰਥਾ ਨਹੀਂ ਜਾ ਸਕਦਾ: ਅਜਿਹੀਆਂ ਆਤਮਾਵਾਂ ਦੇ ਤਿਆਗ ਦਾ ਉੱਚਾ ਸੁੱਚਾ ਪਰਮਾਣ ਸਦਾ ਲਈ ਤੇ ਦਿਨੋ ਦਿਨ ਵਧੇਰੇ ਤਾਬਾਨੀ ਨਾਲ ਜਗਾਮਗਾਉਂਦਾ ਰਹੇਗਾ ਤੇ ਜਿਉਂ ਜਿਉਂ ਸਮਾਂ ਬੀਤੇਗਾ, ਇਹਨਾਂ ਕੁਰਬਾਨੀਆਂ ਦੇ ਸਦਕਾ ਇਹ ਆਦਰਸ਼ ਹੋਰ ਨਿਰਮਲ ਹੁੰਦਾ ਜਾਏਗਾ
ਕੁਝ ਸਾਲਾਂ ਬਾਅਦ ਕਮਿਊਨਿਜ਼ਮ ਦਾ ਬਦਲ ਵਧੇਰੇ ਕੱਟੜਤਾ ਨਾਲ ਪੇਸ਼ ਕਰਨ ਦੇ ਸਵਾਲ ਉੱਤੇ ਉਹਨਾਂ ਦਾ ਲਹਿਜਾ ਕਿਤੇ ਵੱਧ ਕਠੋਰ ਸੀਇਸਦਾ ਕਾਰਨ ਓਨਾ ਹਿੰਦ ਕਮਿਊਨਿਸਟ ਪਾਰਟੀ ਦੇ ਅਸਰ ਵਿਚ ਹੋ ਰਿਹਾ ਵਾਧਾ ਨਹੀਂ ਸੀ ਜਿੰਨਾ ਇਹ ਸੀ ਕਿ ਪੰਡਤ ਨਹਿਰੂ ਦੇ ਦ੍ਰਿਸ਼ਟੀਕੋਨ ਦਾ ਮਾਰਕਸਵਾਦ ਵੱਲ ਝੁਕਾਅ ਵਧੇਰੇ ਪ੍ਰਤੱਖ ਹੋ ਗਿਆ ਸੀਮਹਾਤਮਾ ਗਾਂਧੀ ਨੇ ਲਿਖਿਆ ਸੀ ਸ਼੍ਰੇਣੀ-ਯੁੱਧ ਹਿੰਦ ਦੇ ਮੂਲ ਸੁਭਾਅ ਦੇ ਉੱਲਟ ਹੈਆਪਣੇ ਸੁਭਾਅ ਦੇ ਪੱਖੋਂ ਹਿੰਦ ਕਮਿਊਨਿਜ਼ਮ ਨੂੰ ਅਜਿਹੇ ਢੰਗ ਨਾਲ ਵਿਕਸਤ ਕਰ ਸਕਦਾ ਹੈ ਜਿਹੜਾ ਬਰਾਬਰ ਦੇ ਨਿਆਂ ਨਾਲ ਸਾਰਿਆਂ ਦੇ ਬੁਨਿਆਦੀ ਹੱਕਾਂ ਉੱਤੇ ਆਧਾਰਤ ਹੋਵੇਮੇਰੇ ਸੁਪਨਿਆਂ ਦਾ ਹਿੰਦੁਸਤਾਨ ਰਾਜਿਆਂ ਤੇ ਰੰਕਾਂ ਲਈ ਇੱਕੋ ਜਿਹੇ ਅਧਿਕਾਰ ਯਕੀਨੀ ਬਣਾਉਂਦਾ ਹੈਪੰਡਤ ਜਵਾਹਰ ਲਾਲ ਨਹਿਰੂ ਨਿਰਸੰਦੇਹ ਸੰਪਤੀ ਦੇ ਕੌਮੀਕਰਣ ਦੀ ਗੱਲ ਕਰਦਾ ਹੈ ਪਰ ਤੁਹਾਨੂੰ ਇਸ ਤੋਂ ਡਰਨ ਦੀ ਲੋੜ ਨਹੀਂਜੇ ਕੌਮ ਸੰਪਤੀ ਦੀ ਮਾਲਕ ਹੋ ਸਕਦੀ ਹੈ ਤਾਂ ਇਸਨੂੰ ਵਿਅਕਤੀਆਂ ਦੀ ਸਪੁਰਦਗੀ ਵਿਚ ਦੇ ਕੇ ਹੀ ਹੋ ਸਕਦਾ ਹੈਕੀ ਅਸੀਂ ਨਹੀਂ ਜਾਣਦੇ ਕਿ ਅਸੀਂ ਨਿਵੇਕਲੀ ਪੂਰਬੀ ਰਵਾਇਤ ਰੱਖਦੇ ਹਾਂ? ਕੀ ਅਸੀਂ ਸਰਮਾਏ ਤੇ ਮਿਹਨਤ ਦੇ ਸਵਾਲ ਦਾ ਹੱਲ ਆਪ ਲੱਭਣ ਦੀ ਯੋਗਤਾ ਨਹੀਂ ਰੱਖਦੇ? ਵਰਣਆਸ਼ਰਮ ਦਾ ਪ੍ਰਬੰਧ ਉੱਚੇ ਤੇ ਨੀਵੇਂ ਵਿਚਕਾਰ ਅਤੇ ਇਸਦੇ ਨਾਲ ਨਾਲ ਸਰਮਾਏ ਤੇ ਮਿਹਨਤ ਵਿਚਕਾਰ ਮਤਭੇਦਾਂ ਨੂੰ ਇਕਸਾਰ ਕਰਨ ਦਾ ਵਸੀਲਾ ਨਹੀਂ ਤਾਂ ਹੋਰ ਕੀ ਹੈ?
ਇਥੋਂ ਤੱਕ ਕਿ 1944 ਦੇ ਨੇੜੇ ਤੇੜੇ ਮਾਰਕਸ ਦੀ ਲਿਖਤ ਦਾਸ ਕੈਪੀਟਲ (ਸਰਮਾਇਆ) ਪੜ੍ਹਦਿਆਂ ਉਹਨਾਂ ਸੀ.ਪੀ.ਆਈ ਦੇ ਉਸ ਵੇਲੇ ਦੇ ਜੈਨਰਲ ਸਕੱਤਰ ਪੀ.ਸੀ.ਜੋਸ਼ੀ ਨੂੰ ਲਿਖੇ ਇਕ ਪੱਤਰ ਵਿਚ ਪੁੱਛਿਆ ਸੀ ਕਿ ਕੀ ਕਮਿਊਨਿਸਟ ਪਾਰਟੀ ਆਪਣੇ ਮੈਂਬਰਾਂ ਨੂੰ ਗਊ ਦਾ ਮਾਸ ਖਾਣ ਲਈ ਮਜਬੂਰ ਕਰਦੀ ਹੈ, ਕੀ ਹਿੰਸਾ ਪ੍ਰਤੀ ਨਿਸ਼ਠਾ ਦੀ ਸਹੁੰ ਚੁਕਾਉਂਦੀ ਹੈ, ਮਾਸਕੋ ਤੋਂ ਰਕਮਾਂ ਹਾਸਲ ਕਰਦੀ ਹੈ, ਅਤੇ ਕੀ ਵਿਆਹ ਦੇ ਉੱਲਟ ਇਸਤਰੀਆਂ ਦੀ ਸਮੂਹਕ ਵਰਤੋਂ ਵਿਚ ਯਕੀਨ ਰਖਦੀ ਹੈ?
ਪੀ.ਸੀ.ਜੋਸ਼ੀ ਇਸ ਪੱਤਰ ਤੋਂ ਐਨੇ ਨਾਰਾਜ਼ ਹੋਏ ਸਨ ਕਿ ਉਹਨਾਂ ਉੱਤਰ ਵਿਚ ਲਿਖਿਆ ਸੀ ਕਿ ਜੇ ਮੇਰਾ ਆਪਣਾ ਪਿਤਾ ਮੈਨੂੰ ਅਜਿਹੀ ਚਿੱਠੀ ਲਿਖਦਾ ਤਾਂ ਮੈਂ ਕਦੇ ਵੀ ਉਸਦੇ ਮੱਥੇ ਨਹੀਂ ਸੀ ਲੱਗਣਾਪਰ ਕਿਉਂਕਿ ਤੁਸੀਂ ਕੌਮ ਦੇ ਪਿਤਾ ਹੋ ਇਸ ਲਈ ਮੈਂ ਤੁਹਾਡੇ ਪੱਤਰ ਦਾ ਉੱਤਰ ਦੇ ਰਿਹਾ ਹਾਂ
ਸ਼ਾਇਦ ਇਤਹਾਸਕ ਤੌਰ ਤੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗਾਂਧੀ ਜੀ ਨੂੰ ਕੌਮ ਦਾ ਪਿਤਾਜਾਂ ਰਾਸ਼ਟਰ ਪਿਤਾਹੋਣ ਦਾ ਖਿਤਾਬ ਪਹਿਲੀ ਵਾਰ ਇਸੇ ਚਿੱਠੀ ਪੱਤਰ ਵਿਚ ਪਰਦਾਨ ਹੋਇਆ ਸੀ
ਜਿਥੋਂ ਤੱਕ ਇਸ ਸਵਾਲ ਦਾ ਸੰਬੰਧ ਹੈ ਕਿ ਮਹਾਤਮਾ ਗਾਂਧੀ ਨੇ ਬਲਸ਼ਵਿਕਵਾਦ ਦਾ ਜਿਹੜਾ ਬਦਲ ਸਾਹਮਣੇ ਲਿਆਂਦਾ, ਉਸਨੇ ਕਿੰਨਾ ਕੁ ਜ਼ੋਰ ਫੜਿਆ, ਇਸ ਬਾਰੇ ਐਨੀ ਕੁ ਗੱਲ ਸੌਖਿਆਂ ਹੀ ਆਖੀ ਜਾ ਸਕਦੀ ਹੈ ਇਸਨੇ ਕਿ ਵਧੇਰੇ ਤੇਜ਼ ਖਿਆਲ ਸ਼ਕਤੀ ਤੇ ਪ੍ਰੋਗਰਾਮ ਨੂੰ ਉਭਰਨ ਨਾ ਦਿੱਤਾ, ਭਾਵੇਂ ਇਸ ਵਿਚ ਹਿੰਦ ਦੇ ਕਮਿਊਨਿਸਟਾਂ ਦੀ ਆਪਣੀ ਸੌੜੀ ਤੇ ਸੰਕੀਰਨ ਸੋਚ ਦਾ ਵੀ ਦਖਲ ਸੀਪਰ ਦੇਖਿਆ ਜਾਏ ਤਾਂ ਗਾਂਧੀ ਜੀ ਵਲੋਂ ਪੇਸ਼ ਕੀਤਾ ਗਿਆ ਬਦਲ ਵੀ ਆਪਣੇ ਤੌਰ ਤੇ ਵਿਗਸ ਨਾ ਸਕਿਆਜੋ ਸੁਤੰਤਰਤਾ ਸੰਗਰਾਮ ਦੇ ਦੌਰਾਨ ਇਸਦਾ ਪ੍ਰਭਾਵ ਸੀਮਤ ਹੀ ਸੀ ਤਾਂ ਉਸਤੋਂ ਪਿੱਛੋਂ ਤਾਂ ਇਸਦੀ ਪੁੱਛ ਹੋਰ ਵੀ ਘਟ ਗਈਅਹਿੰਸਾ ਦੇ ਅਕੀਦੇ ਨੂੰ ਕੇਵਲ ਗਿਣਤੀ ਦੇ ਪੈਰੋਕਾਰ ਹੀ ਮਿਲ ਸਕੇਮਹਾਤਮਾ ਗਾਂਧੀ ਦੇ ਸ਼ੋਸ਼ਣ-ਰਹਿਤ ਸੁਪਨੇ ਦਾ ਵੀ ਇਹੀ ਹਸ਼ਰ ਹੋਇਆਵਾਰਧਾ ਦੇ ਨੇੜੇ ਸੇਵਾਗਰਾਮ, ਜਿਥੇ ਮਹਾਤਮਾ ਗਾਂਧੀ ਇਹ ਦਹਾਕੇ ਤੋਂ ਵੱਧ ਸਮਾਂ ਰਹੇ, ਦੇ ਕੁਝ ਹੀ ਮੀਲ ਦੇ ਘੇਰੇ ਤੋਂ ਬਾਹਰ ਜੋ ਕੁਝ ਦੇਖਣ ਤੇ ਅਨੁਭਵ ਕਰਨ ਨੂੰ ਮਿਲਦਾ ਸੀ ਉਸ ਵਿਚ ਬਾਕੀ ਹਿੰਦੁਸਤਾਨ ਨਾਲੋਂ ਕੋਈ ਵੱਖਰੀ ਗੱਲ ਨਹੀਂ ਸੀਉਹਨਾਂ ਦੇ ਅਕੀਦੇ ਕਿਸੇ ਵੀ ਕਿਸਮ ਦੀ ਜ਼ਿਕਰਯੋਗ ਪਦਾਰਥਕ ਤੇ ਅਧਿਆਤਮਕ ਤਬਦੀਲੀ ਨਹੀਂ ਆਈ ਹਾਲਾਂਕਿ ਇਸ ਮਾਮਲੇ ਵੱਲ ਉਹ ਆਪਣਾ ਪੂਰਾ ਨਿੱਜੀ ਧਿਆਨ ਦਿੰਦੇ ਸਨਕਈ ਵਾਰ ਤਾਂ ਇਸ ਮਾਮਲੇ ਵਿਚ ਖੁੱਭੇ ਹੋਣ ਕਾਰਨ ਉਹ ਕਾਂਗਰਸ ਦੇ ਟੀਸੀ ਦੇ ਆਗੂਆਂ ਨਾਲ ਫੌਰੀ ਕੌਮੀ ਮਾਮਲਿਆਂ ਉੱਤੇ ਸੋਚ ਵਿਚਾਰ ਵਿਚ ਵੀ ਸ਼ਾਮਲ ਨਹੀਂ ਸਨ ਹੁੰਦੇ
ਜਿਥੋਂ ਤੱਕ ਧਨ-ਸੰਪਤੀ ਵਾਲਿਆਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਦਾ ਮਾਮਲਾ ਸੀ ਕਿ ਉਹ ਮਾਲਕ ਬਣੇ ਰਹਿਣ ਦੀ ਥਾਂ ਟਰਸਟੀ ਜਾਂ ਨਿਗਰਾਨ ਬਣ ਜਾਣ ਤੇ ਆਪਣਾ ਧਿਆਨ ਸੱਭ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਤੇ ਮੁਜ਼ਾਰਿਆਂ ਦੀਆਂ ਸਮੱਸਿਆਵਾਂ ਵੱਲ ਦੇਣ, ਇਸ ਬਾਰੇ ਕੁਝ ਨਾ ਹੀ ਕਿਹਾ ਜਾਏ ਤਾਂ ਬਿਹਤਰ ਹੈਜੀਡੀਬਿਰਲਾ ਹਮੇਸ਼ਾ ਉਹਨਾਂ ਦੇ ਪਰਛਾਵੇਂ ਵਿਚ ਹੀ ਰਹਿੰਦਾ ਸੀ ਤੇ ਇਸੇ ਸਿਰਲੇਖ ਨਾਲ ਉਸਨੇ ਇਕ ਕਿਤਾਬ ਵੀ ਲਿਖੀਪਰ ਕੀ ਉਸਨੇ ਟਰਸਟੀਸ਼ਿਪ ਦੇ ਸੰਕਲਪ ਨੂੰ ਕਬੂਲ ਕੀਤਾ? ਅੰਬਾ ਲਾਲ ਸਾਰਾਭਾਈ ਨੇ ਆਪਣੀ ਬੇਟੀ ਮ੍ਰਿਦੂਲਾ ਨੂੰ ਤਾਂ ਗਾਂਧੀ ਜੀ ਦੀ ਸੇਵਾ ਲਈ ਅਰਪਣ ਕਰ ਦਿੱਤਾ ਪਰ ਆਪਣੀਆਂ ਕੱਪੜਾ ਮਿਲਾਂ ਨੂੰ ਜਿਉਂ ਦਾ ਤਿਉਂ ਕਾਇਮ ਰੱਖਿਆ
ਬਹੁਤੇ ਜਾਗੀਰਦਾਰਾਂ ਨੂੰ ਉਹਨਾਂ ਦੀਆਂ ਬਹੁਤ ਜਬਰਦਸਤ ਜ਼ਮੀਨੀ ਮਾਲਕੀਆਂ ਤੋਂ ਅੰਸ਼ਕ ਤੌਰ ਤੇ ਵਾਂਝੇ ਤਾਂ ਕੀਤਾ ਗਿਆ ਪਰ ਹਿਰਦੇ ਪਰੀਵਰਤਨ ਰਾਹੀਂ ਨਹੀਂ ਜਿਵੇਂ ਗਾਂਧੀ ਜੀ ਕਹਿੰਦੇ ਸਨ, ਸਗੋਂ ਆਜ਼ਾਦੀ ਤੋਂ ਪਿੱਛੋਂ ਪਾਸ ਕੀਤੇ ਕਾਨੂੰਨਾਂ ਦੀ ਸ਼ਕਲ ਵਿਚ ਰਾਜਸ਼ਕਤੀ ਰਾਹੀਂ, ਜਿਸ ਦੀ ਵਰਤੋਂ ਨੂੰ ਮਹਾਤਮਾ ਗਾਧੀ ਬਾਲਸ਼ਵਿਕਵਾਦ ਦੇ ਖਿਲਾਫ਼ ਮੁੱਖ ਦਲੀਲ ਵਜੋਂ ਵਰਤਦੇ ਸਨ
ਇਸ ਤੋਂ ਵੱਧ ਦੁਰਦਸ਼ਾ ਸਨਅਤੀਕਰਣ ਨੂੰ ਰੋਕਣ ਦੇ ਉਹਨਾਂ ਦੇ ਅਸੂਲ ਦੀ ਹੋਈਇਹ ਉਹਨਾਂ ਦੀ ਤਹਿਰੀਕ ਹੀ ਸੀ ਜਿਸਨੇ ਉਹਨਾਂ ਦੇ ਜਿਉਂਦੇ ਜੀਅ ਹਿੰਦੁਸਤਾਨੀ ਸੱਨਅਤਾਂ ਦੀ ਉੱਨਤੀ ਲਈ ਮਾਹੌਲ ਪੈਦਾ ਕਰ ਦਿੱਤਾ ਸੀ ਅਤੇ ਜਿਸਨੇ ਹਿੰਦ ਨੂੰ ਸੰਸਾਰ ਭਰ ਵਿਚ ਸਨਅਤੀ ਤੌਰ ਤੇ ਸੱਭ ਤੋਂ ਉੱਨਤ ਨੌ-ਆਬਾਦੀ ਬਣਾ ਦਿੱਤਾ ਸੀ
ਭਾਵੇਂ 1934 ਵਿਚ ਉਹਨਾਂ ਨੇ ਛੂਤਛਾਤ ਵਿਰੁੱਧ ਵਰਤ ਵੀ ਰੱਖਿਆ, ਅਛੂਤਾਂ ਲਈ ਹਰੀ ਦਾ ਬੇਟਾ ਵਿਸ਼ੇਸ਼ਣ ਦੀ ਵਰਤੋਂ ਵੀ ਕੀਤੀ, ਉਹਨਾਂ ਲਈ ਮੰਦਰਾਂ ਵਿਚ ਦਾਖ਼ਲੇ ਤੇ ਵਿਧਾਨ ਸਭਾਵਾਂ ਵਿਚ ਉਹਨਾਂ ਲਈ ਸੀਟਾਂ ਦੀ ਰੀਜ਼ਰਵੇਸ਼ਨ ਦੀ ਵਿਵਸਥਾ ਵੀ ਕਰਵਾਈ ਪਰ ਛੂਤ ਛਾਤ ਫੇਰ ਵੀ ਖ਼ਤਮ ਨਾ ਹੋਈ। (ਇਸ ਨੂੰ ਵੀ ਮਹਾਤਮਾ ਗਾਂਧੀ ਦਾ ਬਹੁਤ ਵੱਡਾ ਸਵੈ-ਵਿਰੋਧ ਕਿਹਾ ਜਾ ਸਕਦਾ ਹੈ ਕਿ ਜਿਥੇ ਉਹ ਗਿਣਤੀ ਦੇ ਸਿਰਕੱਢ ਕੌਮੀ ਆਗੂਆਂ ਵਿਚੋਂ ਸਨ ਜਿਹਨਾਂ ਦਲਿਤਾਂ ਲਈ ਆਹ ਦਾ ਨਾਅਰਾ ਮਾਰਿਆ, ਉੱਥੇ ਉਹਨਾਂ ਵਰਣ-ਆਸ਼ਰਮ ਨੂੰ ਊਚ ਨੀਚ ਅਤੇ ਸਰਮਾਏ ਤੇ ਮਿਹਨਤ ਵਿਚਾਲੇ ਵਿਰੋਧਾਂ ਨੂੰ ਇਕਸੁਰ ਕਰਨ ਦਾ ਨਿਵੇਕਲਾ ਹਿੰਦੁਸਤਾਨੀ ਢੰਗਦੱਸ ਕੇ ਇਸਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਵੀ ਹਾਲਾਂਕਿ ਇਹ ਵਰਣ ਆਸ਼ਰਮ ਹੀ ਦਲਿਤਾਂ ਨਾਲ ਸਦੀਆਂ ਤੋਂ ਤੁਰੇ ਆ ਰਹੇ ਅਣਮਨੁੱਖੀ ਵਿਹਾਰ ਤੇ ਵਿਤਕਰੇ ਦੀ ਜੜ੍ਹ ਹੈਵਰਣ ਵੰਡ ਸਮਾਜ ਦੀਆਂ ਸਾਧਾਰਨ ਆਰਥਕ ਸਰਗਰਮੀਆਂ ਵਿਚੋਂ ਸੁਭਾਵਕ ਤੌਰ ਤੇ ਪੈਦਾ ਹੋਣ ਵਾਲੀ ਵਕਤੀ ਕੰਮ ਵੰਡ ਨਹੀਂ ਸਗੋਂ ਧਰਮ ਦੇ ਨਾਂਅ ਉੱਤੇ ਸਮਾਜ ਉੱਪਰ ਮੜ੍ਹੀ ਗਈ ਅਜਿਹੀ ਆਪਹੁਦਰੀ ਵੰਡ ਹੈ ਜਿਸਨੂੰ ਜਨਮ ਵੰਡਕਹਿਣਾ ਵਧੇਰੇ ਠੀਕ ਹੋਵੇਗਾ।-ਸੰਪਾਦਕ)
ਖੁਸ਼ਕਿਸਮਤੀ ਨਾਲ ਇਸਤਰੀਆਂ ਤੇ ਬ੍ਰਹਮਚਾਰੀਆ ਬਾਰੇ ਉਹਨਾਂ ਦੇ ਵਿਚਾਰਾਂ ਨੂੰ ਕਿਸੇ ਪਾਸਿਉਂ ਹੁੰਗਾਰਾ ਹੀ ਨਹੀਂ ਮਿਲਿਆਇਸਤਰੀਆਂ ਨੂੰ ਉਹ ਪਾਪ ਦਾ ਪੁੰਜ ਸਮਝਦੇ ਸਨ ਅਤੇ ਉਹਨਾਂ ਦਾ ਵਿਚਾਰ ਸੀ ਕਿ ਸਰੀਰਕ ਤੇ ਦਿਮਾਗ਼ੀ ਸਿਹਤ ਨੂੰ ਕਾਇਮ ਰੱਖਣ ਲਈ ਵੀਰਜ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ
ਆਪਣੇ ਬਦਲ ਨੂੰ ਕਬੂਲ ਕਰਵਾ ਸਕਣ ਵਿਚ ਆਪਣੀ ਅਸਫ਼ਲਤਾ ਦੇ ਸਿੱਟੇ ਵਜੋਂ ਉਹ ਅਜਿਹੇ ਫ਼ੈਸਲੇ ਉੱਤੇ ਪਹੁੰਚੇ ਜਿਸ ਦੇ ਕਾਰਨ ਕੱਟੜ ਕਿਸਮ ਦੇ ਗਾਂਧੀਵਾਦੀ ਚੋਖਾ ਪਰੇਸ਼ਾਨ ਹੀ ਨਹੀਂ ਸਗੋਂ ਲੋਹੇ ਲਾਖੇ ਵੀ ਹੋਏ
-
ਨਹਿਰੂ -
ਜਦੋਂ ਮਹਾਤਮਾ ਗਾਂਧੀ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਜਾਨਸ਼ੀਨ ਕੌਣ ਹੋਣਗੇ ਤਾਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਕਠੋਰ ਪੁਰਾਤਨਵਾਦੀ ਸਰਦਾਰ ਵੱਲਭ ਭਾਈ ਪਟੇਲ ਜਾਂ ਚਤੁਰ-ਪੁਰਾਤਨਵਾਦੀ ਚੱਕਰਵਰਤੀ ਰਾਜਗੁਪਾਲ ਆਚਾਰੀਆ ਦਾ ਨਾਂਅ ਲੈਣਗੇਪਰ ਮਹਾਤਮਾ ਗਾਂਧੀ ਨੇ ਇਹਨਾਂ ਦੋਹਾਂ ਵਿਚੋਂ ਕਿਸੇ ਨੂੰ ਨਹੀਂ ਚੁਣਿਆ ਅਤੇ ਗੁਣਾ ਪੰਡਤ ਜਵਾਹਰ ਲਾਲ ਨਹਿਰੂ ਉੱਤੇ ਪਾਇਆ, ਜਿਨਾਂ ਦੇ ਖੱਬੇ ਪੱਖੀ ਸੋਸ਼ਲਿਸਟ ਤੇ ਇਥੋਂ ਤੱਕ ਕਿ ਮਾਰਕਸਿਸਟ ਵਿਚਾਰ ਉਦੋਂ ਚੋਖੇ ਦ੍ਰਿਸ਼ਟੀਮਾਨ ਸਨਮਹਾਤਮਾ ਗਾਂਧੀ ਦਾ ਕਹਿਣਾ ਸੀ ਕਿ ਇਹ ਠੀਕ ਹੈ ਕਿ ਸਾਡੇ ਦੋਹਾਂ ਵਿਚਾਲੇ ਮੱਤਭੇਦ ਤਾਂ ਹਨ ਪਰ ਜਵਾਹਰ ਲਾਲ ਨਹਿਰੂ ਬੇਦਾਗ਼ ਸ਼ਖਸੀਅਤ ਦੇ ਮਾਲਕ ਹਨ, ਜ਼ਾਬਤੇ ਦਾ ਪਾਲਣ ਕਰਨ ਵਾਲੇ ਹਨ ਤੇ ਮੇਰੇ ਤੁਰ ਜਾਣ ਤੋਂ ਬਾਅਦ ਮੇਰੀ ਤਰਜਮਾਨੀ ਕਰਨਗੇ
ਇਹ ਸੱਚ ਹੈ ਕਿ ਆਜ਼ਾਦ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਜਵਾਹਰ ਲਾਲ ਨਹਿਰੂ ਨੇ ਉਹਨਾਂ ਖੇਤਰਾਂ ਨੂੰ ਬਹੁਤ ਮਾਯੂਸ ਕੀਤਾ ਜਿਨ੍ਹਾਂ ਨੂੰ ਭੁਲੇਖਾ ਸੀ ਕਿ ਉਹ ਅਜਿਹੇ ਆਰਥਕ-ਸਮਾਜੀ ਪਰੀਵਰਤਨ ਲਿਆਉਣਗੇ ਜਿਨ੍ਹਾਂ ਦੇ ਕਾਰਨ ਹਿੰਦ ਸਿੱਧਾ ਅਜਿਹੇ ਸੋਸ਼ਲਿਜ਼ਮ ਵੱਲ ਅੱਗੇ ਵਧਦਾ ਜਾਏਗਾ ਜਿਹੜਾ ਉਤਪਾਦਨ ਦੇ ਮੁੱਖ ਸਾਧਨਾਂ ਦੀ ਨਿੱਜੀ ਮਾਲਕੀ ਦੇ ਖਾਤਮੇ ਉੱਤੇ ਆਧਾਰਤ ਹੋਵੇਗਾ ਜਿਸ ਬਾਰੇ ਖੁਦ ਪੰਡਤ ਨਹਿਰੂ 1927-37 ਦੇ ਦਹਾਕੇ ਵਿਚ ਐਨੇ ਜ਼ੋਰਦਾਰ ਢੰਗ ਨਾਲ ਲਿਖਦੇ ਰਹੇ ਸਨ
ਜਵਾਹਰ ਲਾਲ ਨਹਿਰੂ ਦੇ ਆਸਾਂ ਉੱਤੇ ਪੂਰੇ ਨਾ ਉਤਰ ਸਕਣ ਦੇ ਮਾਮਲੇ ਨੂੰ ਖੱਬੇ ਪੱਖ ਨੇ ਆਪਣੀ ਨੁਕਤਾਚੀਨੀ ਦਾ ਉਚੇਚਾ ਨਿਸ਼ਾਨਾ ਬਣਾਇਆ ਤੇ ਮਹਾਤਮਾ ਗਾਂਧੀ ਤੇ ਉਸਦੇ ਇਸ ਚੇਲੇ ਲਈ ਦੰਭੀ ਹੋਣ ਜਿਹੇ ਘਿਰਣਾਜਨਕ ਲਫ਼ਜ਼ਾਂ ਦੀ ਵਰਤੋਂ ਵੀ ਕੀਤੀਪਰ ਜੇ ਘੱਟੋ ਘੱਟ ਵੀ ਕਿਹਾ ਜਾਏ ਤਾਂ ਇਹ ਨੁਕਤਾਚੀਨੀ ਇੱਕਪਾਸੜ ਸੀਗਾਂਧੀ ਜੀ ਵਲੋਂ ਨਹਿਰੂ ਦੀ ਚੋਣ ਉਹਨਾਂ ਵਲੋਂ ਆਪਣੀਆਂ ਅਜਿਹੀਆਂ ਕਦਰਾਂ ਦੀ ਪੁਸ਼ਟੀ ਹੀ ਸੀ, ਜਿਨ੍ਹਾਂ ਦਾ ਜ਼ਿਕਰ ਇਸ ਲੇਖ ਦੇ ਦੂਸਰੇ ਭਾਗ ਵਿਚ ਕੀਤਾ ਜਾਏਗਾਇਹ ਇਸ ਗੱਲ ਦਾ ਵੀ ਇਕਬਾਲ ਸੀ ਕਿ ਆਜ਼ਾਦੀ ਤੋਂ ਬਾਅਦ ਪੁਰਾਤਨਤਾ ਨੂੰ ਅਧੁਨਿਕਤਾ ਲਈ ਰਾਹ ਛੱਡਣਾ ਹੀ ਪਏਗਾਇਹ ਕੇਵਲ ਨਹਿਰੂ ਹੋ ਸਕਦਾ ਸੀ ਜਿਹੜਾ ਉਸ ਗਤੀਸ਼ੀਲ ਸੰਤੁਲਨ ਲਈ ਅਗਵਾਈ ਪਰਦਾਨ ਕਰ ਸਕਦਾ ਸੀ ਅਤੇ ਉਸਨੇ ਕੀਤੀ ਵੀ, ਜਿਸਨੂੰ ਮਹਾਤਮਾ ਗਾਂਧੀ ਸੁਤੰਤਰਤਾ ਸੰਗਰਾਮ ਸਮੇਂ ਰੂਪਮਾਨ ਕਰਦੇ ਸਨ
ਪਰ ਅਹਿੰਸਾ ਦਾ ਨੀਤੀ ਦੇ ਰੂਪ ਵਿਚ ਕੀ ਬਣਿਆ? ਆਮ ਹੜਤਾਲਾਂ, ਜਨਤਕ ਲਾਮਬੰਦੀ ਲਈ ਕਿਸਾਨ ਬਗ਼ਾਵਤਾਂ ਤੇ ਹਥਿਆਰਬੰਦ ਸੰਘਰਸ਼ ਦੇ ਰੂਪ ਵਿਚ ਖੱਬੇ ਪੱਖ ਵਲੋਂ ਪਰਚਾਰੀ ਜਾਂਦੀ ਰਵਾਇਤੀ ਪਹੁੰਚ ਦੇ ਬਦਲ ਵਜੋਂ ਵਰਤਾਂ, ਸਤਿਆਗ੍ਰਹਿ ਤੇ ਹੜਤਾਲਾਂ ਦੇ ਢੰਗਾਂ ਦਾ ਕੀ ਬਣਿਆ? ਕੀ ਇਹ ਢੰਗ ਇਸ ਸ਼ਕਲ ਵਿਚ ਸਫ਼ਲ ਨਹੀਂ ਆਖੇ ਜਾ ਸਕਦੇ ਕਿ ਹਿੰਦ ਨੇ ਇਸੇ ਰਾਹ ਉੱਤੇ ਚਲਦਿਆਂ ਆਜ਼ਾਦੀ ਹਾਸਲ ਕੀਤੀ ਅਤੇ ਚੀਨੀ ਇਨਕਲਾਬ ਦੇ ਰਾਹ ਦੇ ਟਾਕਰੇ ਵਿਚ ਹਿੰਦੁਸਤਾਨੀਆਂ ਨੇ ਆਪਣੇ ਤਰੀਕੇ ਨਾਲ ਬਰਤਾਨਵੀ ਰਾਜ ਦਾ ਅੰਤ ਕਰ ਦਿੱਤਾ?
ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ; ਜਨਤਕ ਲਾਮਬੰਦੀ ਦਾ ਖੱਬੇਪਖੀ ਕੱਟੜਪੰਥੀ ਤੇ ਰਵਾਇਤੀ ਰਾਹ ਸਫ਼ਲ ਨਾ ਰਿਹਾ, ਇਸ ਲਈ ਨਹੀਂ ਕਿ ਇਸ ਦੇ ਮੁਕਾਬਲੇ ਉੱਤੇ ਗਾਂਧੀਵਾਦ ਦਾ ਬਦਲਵਾਂ ਰਾਹ ਮੌਜੂਦ ਸੀ, ਸਗੋਂ ਕੇਵਲ ਇਸ ਲਈ ਕਿ ਖੱਬੇ ਪੱਖੀ ਰਾਹ ਕੱਟੜਪੰਥੀ ਤੇ ਰਵਾਇਤੀ ਸੀਜੇ ਵੇਖਿਆ ਜਾਏ ਤਾਂ ਮਾਓ ਨਾ ਕੱਟੜਪੰਥੀ ਸੀ ਤੇ ਨਾ ਹੀ ਰਵਾਇਤੀਇਸੇ ਲਈ ਉਹ ਚੀਨ ਵਿਚ ਸਫ਼ਲ ਰਿਹਾ ਭਾਵੇਂ ਉਸਦਾ ਰਾਹ ਹਿੰਦ ਲਈ ਢੁੱਕਵਾਂ ਨਹੀਂ ਸੀ, ਆਜ਼ਾਦੀ ਤੋਂ ਪਹਿਲਾਂ ਵੀ ਨਹੀਂ ਤੇ ਆਜ਼ਾਦੀ ਤੋਂ ਪਿੱਛੋਂ ਤਾਂ ਉੱਕਾ ਹੀ ਨਹੀਂ ਗਾਂਧੀਵਾਦੀ ਰਾਹ ਵੀ ਪੂਰੀ ਤਰ੍ਹਾਂ ਸਫ਼ਲ ਨਾ ਰਿਹਾ ਭਾਵੇਂ ਇਸ ਨੇ ਸਾਮਰਾਜ ਵਿਰੋਧੀ ਜਨਤਕ ਲਾਮਬੰਦੀ ਵਿਚ ਸੌਖਿਆਂ ਹੀ ਮੁੱਖ ਭੂਮਿਕਾ ਨਿਭਾਈ
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਲਈ ਹਿੰਦੁਸਤਾਨੀ ਸੰਘਰਸ਼ ਬਹੁ-ਧਾਰਾ ਸੰਘਰਸ਼ ਸੀ ਅਤੇ ਇਹ ਉਸਤੋਂ ਬਹੁਤ ਦੇਰ ਪਹਿਲਾਂ ਸ਼ੁਰੂ ਹੋ ਚੁੱਕਾ ਸੀ ਜਦੋਂ ਗਾਂਧੀ ਜੀ ਇਸਦੇ ਸਿਰਮੌਰ ਆਗੂ ਬਣੇ18ਵੀਂ ਸਦੀ ਦੇ ਅਖੀਰ ਤੇ 19ਵੀਂ ਸਦੀ ਦੇ ਸ਼ੁਰੂ ਦੀਆਂ ਕਿਸਾਨ ਬਗ਼ਾਵਤਾਂ ਆਪਣੇ ਆਪ ਮੁਹਾਰੇ ਖਾਸੇ ਦੇ ਪੱਖੋਂ ਸਾਮਰਾਜ-ਵਿਰੋਧੀ ਅੰਸ਼ ਰੱਖਦੀਆਂ ਸਨ1857 ਦੇ ਗ਼ਦਰ ਨੂੰ ਇਸਦੇ ਸ਼ੁਰੂ ਵਿਚ ਵੀ ਮਾਰਕਸ ਤੇ ਏਂਗਲਜ਼ ਨੇ ਆਜ਼ਾਦੀ ਦੀ ਪਹਿਲੀ ਜੰਗ ਕਰਾਰ ਦਿੱਤਾ ਸੀ1857 ਤੋਂ ਪਹਿਲਾਂ ਤੇ ਪਿੱਛੋਂ ਦੀਆਂ ਸਮਾਜ ਸੁਧਾਰ ਲਹਿਰਾਂ ਨੇ, ਅਪਣੀਆਂ ਅੱਤ ਸੌੜੀਆਂ ਸੀਮਾਵਾਂ ਤੇ ਡੂੰਘੇ ਭਰਮਾਂ ਦੇ ਬਾਵਜੂਦ ਹਿੰਦ ਨੂੰ ਅਜਿਹਾ ਰੂਪ ਦੇਣ ਦੀ ਪ੍ਰਕਿਰਿਆ ਵਿਚ ਯੋਗਦਾਨ ਪਾਇਆ, ਜਿਸਦਾ ਪਰਚਾਰ ਸਮਾਜੀ ਖੇਤਰ ਵਿਚ ਗਾਂਧੀ ਜੀ ਨੇ ਐਨਾ ਲੰਮਾ ਸਮਾਂ ਬੀਤ ਜਾਣ ਪਿੱਛੋਂ ਕੀਤਾਆਰੰਭਕ ਕੌਮੀ ਇਨਕਲਾਬੀ ਲਹਿਰ ਨੇ ਹਿੰਦੂ ਪੁਨਰ-ਸੁਰਜੀਤੀ ਦੀ ਆਪਣੀ ਰੰਗਤ ਦੇ ਬਾਵਜੂਦ, ਕੌਮੀ ਸੋਚ ਉੱਤੇ ਬਹੁਤ ਵੱਡਾ ਅਸਰ ਪਾਇਆ ਸੀਮਿਸਾਲ ਲਈ ਚਾਪੇਕਰ ਭਰਾ, ਜਿਨਾਂ ਪੰਜਾਂ ਦੇ ਪੰਜਾਂ ਨੂੰ ਬਰਤਾਨਵੀ ਬਸਤੀਵਾਦੀ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਫਾਂਸੀ ਤੇ ਲਟਕਾ ਦਿੱਤਾ ਸੀ, ਆਪਣੇ ਕਾਰਨਾਮਿਆਂ ਦੇ ਕਾਰਨ ਲੋਕ ਕਥਾਵਾਂ ਦੇ ਨਾਇਕ ਬਣ ਗਏ ਸਨ
ਤਿਲਕ ਦੀ ਅਹਿਮ ਭੂਮਿਕਾ ਨਾਲ 1905-8 ਦੀ ਸਵਦੇਸੀ ਲਹਿਰ ਵਿਚ ਜਿੰਨੇ ਵੱਡੇ ਪੈਮਾਨੇ ਉੱਤੇ ਸ਼ਹਿਰੀ ਜਨਤਾ ਨੇ ਹਿੱਸਾ ਲਿਆ, ਜਿਸ ਤਰ੍ਹਾਂ ਇਹ ਦੇਸ ਵਿਆਪੀ ਲਹਿਰ ਬਣੀ, ਸੰਘਰਸ਼ ਦੇ ਜਿਹੜੇ ਢੰਗ ਇਸਨੇ ਅਪਣਾਏ ਤੇ ਜਿਹੜਾ ਸਭਿਆਚਾਰਕ ਉਭਾਰ ਇਸਨੇ ਪੈਦਾ ਕੀਤਾ, ਜਿਸਦੀ ਗੂੰਜ ਟੈਗੋਰ ਦੇ ਉਸੇ ਵੇਲੇ ਦੇ ਗੀਤਾਂ ਵਿਚ ਖਾਸ ਤੌਰ ਤੇ ਮਿਲਦੀ ਹੈ, ਇਹਨਾਂ ਸਾਰੇ ਪੱਖਾਂ ਤੋਂ ਇਸ ਲਹਿਰ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾਜੇ ਲੈਨਿਨ ਨੇ ਸਵਿਟਜਰਲੈਂਡ ਵਿਚ ਕਿਹਾ ਸੀ ਤਾਂ ਐਵੇਂ ਨਹੀਂ ਸੀ ਕਿਹਾ ਕਿ ਤਿਲਕ ਦੇ ਖਿਲਾਫ਼ ਬਰਤਾਨਵੀ ਹਾਕਮਾਂ ਵਲੋਂ ਸੁਣਾਈ ਗਈ ਸਜ਼ਾ ਦੇ ਖਿਲਾਫ਼ ਬੰਬਈ ਦੇ ਮਜ਼ਦੂਰਾਂ ਦੀ 1908 ਦੀ ਹੜਤਾਲ ਬਰਤਾਨਵੀ ਰਾਜ ਦੇ ਖਾਤਮੇ ਦੀ ਘੰਟੀ ਹੈ
1919
ਦੇ ਨੇੜੇ ਤੇੜੇ ਸੁਤੰਤਰਤਾ ਸੰਘਰਸ਼ ਦੇ ਨਵੇਂ ਦੌਰ ਦੇ ਆਰੰਭ ਦੇ ਸਮੇਂ, ਜਦੋਂ ਗਾਂਧੀ ਜੀ ਇਸਦੇ ਸਰਕਰਦਾ ਆਗੂ ਵਜੋਂ ਸਾਹਮਣੇ ਆਏ, ਇਸ ਵਿਚ ਗੈਰ-ਗਾਂਧੀਵਾਦੀ ਤੇ ਗਾਂਧੀ-ਵਿਰੋਧੀ ਰੁਝਾਣ ਦੋਹਵੇਂ ਪਹਿਲਾਂ ਤੋਂ ਹੀ ਮੌਜੂਦ ਸਨ1920 ਤੋਂ ਲੈ ਕੇ ਸੁਤੰਤਰਤਾ ਸੰਘਰਸ਼ ਵਿਚ ਕਮਿਊਨਿਸਟਾਂ ਦਾ ਅਸਰ ਰਸੂਖ ਉਹਨਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਸੀਵਾਸਤਵ ਵਿਚ ਇਹ ਯਾਦ ਕਰਾਉਣਾ ਯੋਗ ਹੀ ਹੋਵੇਗਾ ਕਿ ਜਿਹੜੀ ਹਿੰਦ ਕਮਿਊਨਿਸਟ ਪਾਰਟੀ ਅਜੇ ਸਥਾਪਤ ਹੋਣੀ ਸੀ, ਉਸਦੇ ਨਾਂਅ ਉੱਤੇ ਜਾਰੀ ਹੋਏ ਮੈਨੀਫੋਸਟੋ ਦੇ ਆਧਾਰ ਉੱਤੇ ਹੀ ਮੌਲਾਨਾ ਹਸਰਤ ਮੋਹਾਨੀ ਨੇ ਕਾਂਗਰਸ ਦੇ 1921 ਦੇ ਅਹਿਮਦਾਬਾਦ ਅਜਲਾਸ ਵਿਚ ਇਹ ਮਤਾ ਪੇਸ਼ ਕੀਤਾ ਸੀ ਕਿ ਪੂਰਨ ਆਜ਼ਾਦੀਸਾਡੀ ਕੌਮੀ ਲਹਿਰ ਦਾ ਨਿਸ਼ਾਨਾ ਹੋਣੀ ਚਾਹੀਦੀ ਹੈ, ਅਤੇ ਇਹ ਮਹਾਤਮਾ ਗਾਂਧੀ ਸਨ ਜਿਨ੍ਹਾਂ ਦੀ ਜ਼ੋਰਦਾਰ ਵਿਰੋਧਤਾ ਦੇ ਕਾਰਨ ਇਹ ਮਤਾ ਰੱਦ ਗਿਆ ਸੀ
ਇਥੋਂ ਤੱਕ ਕਿ ਜਦੋਂ ਕਾਂਗਰਸ ਦੇ ਮਦਰਾਸ ਅਜਲਾਸ ਵਿਚ ਇਹੀ ਮਤਾ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੌਸ ਅਤੇ ਕਮਉਨਿਸਟਾਂ ਦੇ ਮਿਲਵੇਂ ਯਤਨਾਂ ਦੇ ਸਿੱਟੇ ਵਜੋਂ ਪਾਸ ਹੋ ਗਿਆ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਉੱਤੇ ਅਮਲ ਇਕ ਸਾਲ ਲਈ ਮੁਲਤਵੀ ਕਰਾ ਲਿਆ ਸੀਸੁਤੰਤਰਤਾ ਸੰਗਰਸ਼ ਵਿਚ ਕਮਿਉਨਿਸਟਾਂ ਦਾ ਹਿੱਸਾ ਇਸ ਲੇਖ ਦਾ ਵਿਸਾ ਨਹੀਂ, ਪਰ ਇਹਨਾਂ ਦੇ ਬਹੁਪੱਖੀ ਯੋਗਦਾਨ ਦਾ ਜ਼ਿਕਰ ਜ਼ਰੂਰੀ ਹੈਅਤੇ ਇਹ ਯੋਗਦਾਨ ਸੀ ਜਨਤਕ ਸ਼੍ਰੇਣੀ ਜਥੇਬੰਦੀਆਂ, ਖਾਸ ਤੌਰ ਤੇ ਹਕੀਕੀ ਟਰੇਡ ਯੂਨੀਅਨਾਂ, ਸੋਸ਼ਲਿਜ਼ਮ ਦੇ ਆਦਰਸ਼ਾਂ ਤੇ ਪ੍ਰੋਗਰਾਮ ਦਾ ਪਰਚਾਰ; ਆਜ਼ਾਦੀ ਦੇ ਹਿੱਸੇ ਵਜੋਂ ਤਿੱਖੇ ਸਮਾਜੀ-ਆਰਥਕ ਪ੍ਰੋਗਰਾਮ, ਤਿੱਖੇ ਭੂਮੀ ਸੁਧਾਰ ਤੇ ਬੁਨਿਆਦੀ ਸਨੱਅਤਾਂ ਦਾ ਕੌਮੀਕਰਣ ਅਤੇ ਪੇਂਡੂ ਖੇਤਰਾਂ ਵਿਚ ਜਨਤਕ ਹਥਿਆਰਬੰਦ ਲੜਾਈ
ਕਮਿਉਨਿਸਟਾਂ ਤੋਂ ਇਲਾਵਾ, ਜਿਹੜੇ 1939-45 ਦੇ ਸਾਲਾਂ ਨੂੰ ਛੱਡਕੇ ਬਾਕੀ ਬਹੁਤਾ ਸਮਾਂ ਗਾਂਧੀ ਵਿਰੋਧੀ ਹੀ ਰਹੇ, ਕੁਝ ਹੋਰ ਸ਼ਖ਼ਸੀਅਤਾਂ ਵੀ ਸਨ ਜੋ ਕਾਂਗਰਸ ਦੇ ਅੰਦਰ ਸੋਸ਼ਲਿਸਟ ਰੁਝਾਣ ਦੇ ਧੁਰੇ ਦਾ ਦਰਜਾ ਰੱਖਦੀਆਂ ਸਨਉਹਨਾਂ ਵਿਚ ਸ਼ਾਮਲ ਸਨ ਜਵਾਹਰ ਲਾਲ ਨਹਿਰੂ, ਜੈ ਪ੍ਰਕਾਸ਼ ਨਰਾਇਣ ਤੇ ਅਚਾਰੀਆ ਨਰਿੰਦਰ ਦੇਵਨਹਿਰੂ ਖਾਸ ਤੌਰ ਤੇ ਇਸ ਪੱਖੋਂ ਬਹੁਤ ਜਬਰਦਸਤ ਹੱਦ ਤੱਕ ਤੇ ਬੜੇ ਵਰਨਣਯੋਗ ਢੰਗ ਨਾਲ ਸਫ਼ਲ ਰਹੇ ਕਿ ਉਹਨਾਂ ਨੇ ਲੱਖਾਂ ਦੇਸ਼ਭਗਤ ਨੌਜਵਾਨਾਂ ਦੀ ਵਿਸ਼ਾਲ ਗਿਣਤੀ ਦੇ ਵਿਚਾਰਾਂ ਵਿਚ ਤਿੱਖੀ ਤਬਦੀਲੀ ਲਿਆਂਦੀ ਤੇ ਉਹਨਾਂ ਨੂੰ ਗ਼ੈਰ-ਗਾਂਧੀਵਾਦੀ ਲੀਹਾਂ ਉੱਤੇ ਤੋਰਿਆਇਸ ਖੇਤਰ ਵਿਚ ਇਸਤੋਂ ਅਗਲਾ ਨਾਂਅ ਹੈ ਇੰਡੀਅਨ ਨੈਸ਼ਨਲ ਆਰਮੀ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਿਹੜੇ ਕਦੇ ਵੀ ਮਹਾਤਮਾ ਗਾਂਧੀ ਦੇ ਪੈਰੋਕਾਰ ਨਾ ਬਣ ਸਕੇਸਰਦਾਰ ਭਗਤ ਸਿੰਘ, ਜਿਹੜੇ ਕੌਮੀ ਇਨਕਲਾਬੀ ਰੁਝਾਣ ਦੇ ਬਿਹਤਰੀਨ ਪ੍ਰਤਿਨਿਧੀ ਸਨ, ਵੱਲੋਂ ਇਸ ਸੰਬੰਧ ਵਿਚ ਪਾਏ ਗਏ ਹਿੱਸੇ ਦਾ ਪਹਿਲਾਂ ਹੀ ਜ਼ਿਕਰ ਹੋ ਚੁੱਕਾ ਹੈਉਹਨਾਂ ਦੇ ਬਰਾਬਰ ਦੀ ਥਾਂ ਹਾਸਿਲ ਹੈ ਸੂਰੀਯ ਸੇਨ ਤੇ ਉਹਨਾਂ ਦੇ ਸਾਥੀਆਂ ਨੂੰ ਜਿਹਨਾਂ ਨੇ 1930 ਵਿਚ ਚਿਟਾਗਾਂਗ ਅਸਲ੍ਹਾਖ਼ਾਨੇ ਉੱਤੇ ਹਮਲੇ ਦਾ ਦਲੇਰਾਨਾ ਕਾਰਨਾਮਾ ਕਰ ਦਿਖਾਇਆ ਸੀ ਤੇ ਜਿਹੜੇ ਨਾ ਸਿਰਫ਼ ਹਿੰਦੁਸਤਾਨ ਵਿਚ ਵੀ ਸਗੋਂ ਬੰਗਲਾ ਦੇਸ ਵਿਚ ਲੋਕ ਨਾਇਕਾਂ ਵਜੋਂ ਯਾਦ ਕੀਤੇ ਜਾਂਦੇ ਹਨ
ਵਿਚਾਰਾਂ ਤੇ ਐਕਸ਼ਨਾਂ ਦੇ ਇਹਨਾਂ ਧਾਰਿਆਂ ਨੂੰ ਲੇਖੇ ਵਿਚ ਲਿਆਂਦੇ ਬਿਨਾ ਆਜ਼ਾਦੀ ਲਈ ਹਿੰਦ ਦਾ ਸੰਘਰਸ਼ ਨਾ ਸੋਚਿਆ ਤੇ ਨਾ ਹੀ ਬਿਆਨ ਕੀਤਾ ਜਾ ਸਕਦਾ ਹੈ ਭਾਵੇਂ ਹੱਕ ਦੀ ਗੱਲ ਇਹੀ ਹੈ ਕਿ ਇਹਨਾਂ ਧਾਰਾਵਾਂ ਵਿਚ ਗਾਂਧੀ ਜੀ ਦੀ ਅਗਵਾਈ ਹੇਠਲੀ ਲਹਿਰ ਨੂੰ ਪ੍ਰਮੁੱਖ ਥਾਂ ਹਾਸਲ ਸੀ
ਇਸ ਪ੍ਰਮੁੱਖਤਾ ਨੂੰ ਪਰਵਾਨ ਕਰਦਿਆਂ ਹੋਇਆਂ ਵੀ ਉਹਨਾਂ ਜ਼ਬਰਦਸਤ ਅਸਫ਼ਲਤਾਵਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਹਨਾਂ ਦਾ ਸ਼ਿਕਾਰ ਅਹਿੰਸਾ ਨੂੰ ਨੀਤੀ ਵਜੋਂ ਹੋਣਾ ਪਿਆਹਿੰਦੂ ਮੁਸਲਮ ਪਾੜੇ ਕਾਰਨ ਲੱਖਾਂ ਲੋਕਾਂ ਦੇ ਹੋਏ ਕਤਲ ਤੇ ਹਿੰਦ ਦੀ ਵੰਡ ਅਤੇ ਇਸਦੇ ਸਿੱਟੇ ਵਜੋਂ ਹੋਇਆ ਬੇਪਨਾਹ ਖ਼ੂਨ ਖਰਾਬਾ ਮਹਾਤਮਾ ਗਾਂਧੀ ਦੀਆਂ ਇਹਨਾਂ ਆਸਾਂ ਦੀ ਕਤਈ ਸ਼ਿਕਸਤ ਸੀ ਕਿ ਬਰਤਾਨੀਆ ਤੋਂ ਹਕੂਮਤ ਅਨੁਸ਼ਾਸਤ ਅਤੇ ਮੁਕਾਬਲਤਨ ਪੁਰਅਮਨ ਢੰਗ ਨਾਲ ਹਾਸਿਲ ਕਰ ਲਈ ਜਾਏਗੀਉਹਨਾਂ ਇਸ ਗੱਲ ਨੂੰ ਪਰਵਾਨ ਕਰਨ ਦੀ ਈਮਾਨਦਾਰੀ ਵੀ ਦਿਖਾਈ ਜਦੋਂ ਆਲ ਇੰਡੀਆ ਰੇਡੀਓ ਨੇ ਉਹਨਾਂ ਤੋਂ ਰਾਸ਼ਟਰ ਪਿਤਾ ਵਜੋਂ ਆਜ਼ਾਦੀ ਦਿਵਸ ਬਾਰੇ ਕੋਈ ਸਨੇਹਾ ਦੇਣ ਲਈ ਕਿਹਾ ਤਾਂ ਉਹਨਾਂ ਇਹ ਆਖਦਿਆਂ ਨਾਂਹ ਕਰ ਦਿੱਤੀ, “ਅੰਦਰ ਪੂਰੀ ਤਰ੍ਹਾਂ ਹਨੇਰਾ ਪਸਰਿਆ ਹੋਇਆ ਹੈ ਅਤੇ ਜੋ ਕੁਝ ਹੋ ਰਿਹਾ ਹੈ ਜੇ ਉਹ ਮੰਦਾ ਹੈ ਤਾਂ ਇਸਨੂੰ ਮੰਦਾ ਹੀ ਰਹਿਣ ਦਿਓ
ਪ੍ਰੋ. ਨਿਰਮਲ ਕੁਮਾਰ ਬੋਸ, ਜਿਹੜੇ ਗਾਂਧੀ ਜੀ ਦੇ ਦਾਨਸ਼ਵਰ ਪੈਰੋਕਾਰ ਅਤੇ ਸਿਰਕੱਢ ਭਾਰਤੀ ਮਾਨਵ-ਵਿਗਿਆਨੀ ਸਨ, ਨੇ ਉਸ ਵੇਲੇ ਦੇ ਦੁਖਦਾਈ ਵਾਕਿਆਤ ਦਾ ਅੱਖੀਂ ਡਿੱਠਾ ਹਾਲ ਕਲਮਬੰਦ ਕੀਤਾ, ਜਦੋਂ ਉਹ 1947 ਵਿਚ ਕਲਕੱਤੇ ਵਿਚ ਗਾਂਧੀ ਜੀ ਦੇ ਨਾਲ ਸਨਫਿਰਕੂ ਫਸਾਦਾਂ ਦੀ ਹਨੇਰੀ ਝੁੱਲ ਰਹੀ ਸੀਇਕ ਸ਼ਾਮ ਦੀ ਗੱਲ ਹੈ, ਹਿੰਦੂ ਨੌਜਵਾਨਾਂ ਦਾ ਇਕ ਜਥਾ ਮਹਾਤਮਾ ਦੇ ਨਿਵਾਸ ਦੇ ਬਾਹਰ ਆਇਆ ਤੇ ਕਹਿਣ ਲੱਗਾ ਕਿ ਉਹ ਗਾਂਧੀ ਜੀ ਦੀ ਆਸ਼ੀਰਵਾਦ ਚਾਹੁੰਦੇ ਹਨਉਹਨਾਂ ਕੋਲ ਬੰਦੂਕਾਂ ਵੀ ਸਨ ਤੇ ਬੰਬ ਵੀਉਹਨਾਂ ਦੱਸਿਆ ਕਿ ਉਹ ਇਹਨਾਂ ਹਥਿਆਰਾਂ ਨਾਲ ਮੁਸਲਮਾਨਾਂ ਦੀ ਰਾਖੀ ਕਰਨਗੇਉਹਨਾਂ ਗਾਂਧੀ ਜੀ ਨੂੰ ਮਿਲੇ ਬਿਨਾ ਹਿੱਲਣ ਤੋਂ ਨਾਂਹ ਕਰ ਦਿੱਤੀਨਾਅਰਿਆਂ ਦਾ ਸ਼ੋਰ ਸੁਣਕੇ ਗਾਂਧੀ ਜੀ ਬਾਹਰ ਆਏ, ਉਹਨਾਂ ਦੀ ਗੱਲ ਸੁਣੀ ਤੇ ਇਹ ਆਖਕੇ ਉਹਨਾਂ ਨੂੰ ਅਸ਼ੀਰਵਾਦ ਦਿੱਤੀ, “ਜਿਥੇ ਮੈਂ ਅਸਫ਼ਲ ਰਿਹਾ ਹਾਂ, ਤੁਸੀਂ ਆਪਣੇ ਜਤਨ ਕਰ ਦੇਖੋ
ਪਿਆਰੇ ਲਾਲ ਤੇ ਮਾਈਕਲ ਬ੍ਰੈਸ਼ਰ ਨੇ ਵੀ ਲਿਖਿਆ ਹੈ ਕਿ ਜਦੋਂ ਬਰਤਾਨਵੀ ਪ੍ਰਤਿਨਿਧਾਂ ਤੇ ਕਾਂਗਰਸੀ ਆਗੂਆਂ ਵਿਚਾਲੇ ਗੱਲਬਾਤ ਚਲ ਰਹੀ ਸੀ ਅਤੇ ਇਹ ਸਪਸ਼ਟ ਹੋ ਗਿਆ ਸੀ ਕਿ ਹਿੰਦੁਸਤਾਨ ਦੀ ਵੰਡ ਹੋਣ ਵਾਲੀ ਹੈ, ਗਾਂਧੀ ਜੀ ਨੇ ਸੁਝਾਅ ਦਿੱਤਾ ਸੀ ਕਿ ਇਸ ਵਾਰ 1942 ਦੀ ਹਿੰਦੁਸਤਾਨ ਛੱਡੋਲਹਿਰ ਨਾਲੋਂ ਵੀ ਵਿਸ਼ਾਲ ਪੱਧਰ ਦਾ ਲੋਕ ਸੰਘਰਸ਼ ਛੇੜਿਆ ਜਾਏਪਰ ਉਹਨਾਂ ਦੇ ਸਾਰੇ ਹੀ ਲੈਫਟੀਨੈਂਟਾਂ-ਨਹਿਰੂ, ਪਟੇਲ, ਕਿਰਪਲਾਨੀ, ਰਾਜਿੰਦਰ ਪ੍ਰਸਾਦ-ਨੇ ਇਸ ਸੁਝਾਅ ਨੂੰ ਪਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਸੀ ਕਿ ਜੇਲ੍ਹਾਂ ਭਰਨ ਦੇ ਦਿਨ ਹੁਣ ਬੀਤ ਚੁੱਕੇ ਹਨਪਰ ਜਦੋਂ 1946 ਵਿਚ ਰਾਇਲ ਇੰਡੀਅਨ ਨੇਵੀ ਵਿਚ ਬਗ਼ਾਵਤ ਹੋਈ ਅਤੇ ਇਸਦੀ ਹਮਾਇਤ ਵਿਚ ਬੰਬਈ ਦੇ ਮਜ਼ਦੂਰਾਂ ਨੇ ਅਨਿਸ਼ਚਿਤ ਹੜਤਾਲ ਕੀਤੀ ਅਤੇ ਇਸ ਤਰ੍ਹਾਂ ਹਿੰਦੂ-ਮੁਸਲਮ ਏਕਤਾ ਸੰਘਰਸ਼ ਦੀ ਅਗਨ ਕੁਠਾਲੀ ਵਿਚੋਂ ਮਜ਼ਬੂਤ ਹੋ ਕੇ ਨਿਕਲੀ ਤਾਂ ਮਹਾਤਮਾ ਗਾਂਧੀ ਨੇ ਇਸਨੂੰ ਲਾਲ ਤਬਾਹੀਦੱਸਿਆ ਅਤੇ ਇਸ ਮੋਰਚਾਬੰਦੀ ਦੀ ਏਕਤਾਦੀ ਨਿੰਦਾ ਕੀਤੀ ਤੇ ਅਤੇ ਕਿਹਾ ਕਿ ਜੇ ਹਿੰਦ ਦੀ ਆਜ਼ਾਦੀ ਦਾ ਇਹੀ ਰਾਹ ਹੈ ਤਾਂ ਮੈਨੂੰ 125 ਸਾਲ ਤੱਕ ਜਿਉਣ ਦੀ ਕੋਈ ਇੱਛਾ ਨਹੀਂ
ਪਰ ਉਹ ਆਪਣੇ ਵੱਲੋਂ ਹਾਲਾਤ ਦਾ ਕੋਈ ਬਦਲ ਪੇਸ਼ ਨਾ ਕਰ ਸਕੇਉਹਨਾਂ ਨੂੰ ਆਪ ਅੱਗੇ ਆ ਕੇ ਕਾਂਗਰਸੀ ਸਫਾਂ ਨੂੰ ਇਸ ਗੱਲ ਲਈ ਪ੍ਰੇਰਨਾ ਪਿਆ ਕਿ ਉਹ ਉਸ ਨਿਪਟਾਰੇ ਨੂੰ ਪਰਵਾਨ ਕਰ ਲੈਣ ਜਿਸਨੂੰ ਇਤਹਾਸ ਵਿਚ ਸੱਤਾ ਦੀ ਤਬਦੀਲੀਜਾਂ ਮਾਉਂਟਬੈਟਨ ਪਲੈਨਦੇ ਨਾਂਅ ਨਾਲ ਜਾਣਿਆ ਜਾਂਦਾ ਹੈਜਿਤਨੀ ਤੇਜ਼ੀ ਨਾਲ ਕਾਂਗਰਸ ਦਾ ਪਤਨ ਹੋਇਆ, ਉਸਨੇ ਉਹਨਾਂ ਨੂੰ ਐਨਾ ਮਾਯੂਸ ਕੀਤਾ ਕਿ ਉਹਨਾਂ ਕਾਂਗਰਸ ਨੂੰ ਭੰਗ ਕਰਨ ਅਤੇ ਉਸਦੀ ਥਾਂ ਲੋਕ ਸੇਵਕ ਸੰਘ ਕਾਇਮ ਕਰਨ ਦਾ ਸੱਦਾ ਦਿੱਤਾਅੰਤ ਵਿਚ ਉਹਨਾਂ ਨੂੰ ਨਥੂ ਰਾਮ ਗਾਡਸੇ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ, ਉਹਨਾਂ ਦਾ ਕਾਤਲ ਆਪਣੇ ਆਪ ਨੂੰ ਗਾਂਧੀ ਜੀ ਨਾਲੋਂ ਵਧੇਰੇ ਬਿਹਤਰ ਹਿੰਦੂ ਸਮਝਦਾ ਸੀਪਰ ਜਦੋਂ ਉਹਨਾਂ ਦਾ ਦਿਹਾਂਤ ਹੋਇਆ ਤਾਂ ਲੱਖਾਂ ਕਰੋੜਾਂ ਲੋਕਾਂ ਨੇ ਜਿਸ ਢੰਗ ਨਾਲ ਸੋਗ ਮਾਨਇਆ ਉਸਨੂੰ ਇਸ ਦੇਸ ਨੇ ਇਸਤੋਂ ਪਹਿਲਾਂ ਨਾ ਕਦੇ ਦੇਖਿਆ ਸੀ ਤੇ ਨਾ ਹੁਣ ਤੱਕ ਦੇਖਿਆ ਹੈ ਉਹਨਾਂ ਦੀ ਸ਼ਿਕਰਤ ਦੇ ਸਮੇਂ ਉਹਨਾਂ ਨੂੰ ਐਨੀ ਵਿਆਪਕ ਸ਼ਰਧਾਜਲੀਂ ਕਿਉਂ?
ਲੋਕਾਂ ਵਲੋਂ ਗਾਂਧੀ ਜੀ ਨੂੰ ਇਸ ਲਾਮਿਸਾਲ ਸ਼ਰਧਾਂਜਲੀ ਦਾ ਕਾਰਨ ਗਾਂਧੀਵਾਦ ਦਾ ਅਮਿੱਟ ਵਿਰਸਾ ਹੈਅਤੇ ਇਹ ਵਿਰਸਾ ਅੱਜ ਵੀ ਓਨਾ ਹੀ ਪਰਸੰਗਕ ਹੈ
ਮਹਾਤਮਾ ਗਾਂਧੀ ਨੇ 1937 ਦੇ ਪਹਿਲੇ ਅੱਧ ਵਿਚ ਆਪ ਵੀ ਹਰੀਜਨ ਵਿਚ ਲਿਖਿਆ ਸੀ, “ਮੇਰੀਆਂ ਲਿਖਤਾਂ ਦਾ ਮੇਰੀ ਦੇਹ ਦੇ ਨਾਲ ਹੀ ਸੰਸਕਾਰ ਕਰ ਦਿੱਤਾ ਜਾਏਜੋ ਕੁਝ ਮੈਂ ਲਿਖਿਆ ਜਾ ਕਿਹਾ, ਉਹ ਨਹੀਂ ਸਗੋਂ ਜੋ ਕੁਝ ਮੈਂ ਕੀਤਾ, ਉਹੀ ਕਾਇਮ ਰਹੇਗਾਇਸ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਦਿਲੋਂ ਨਿਕਲੀ ਆਵਾਜ਼ ਇਹ ਸੀ, “ਮੈਂ ਤਾਂ ਕਸ਼ਮਕਸ਼ ਵਿਚੋਂ ਲੰਘ ਰਹੀ ਇਕ ਨਿਮਾਣੀ ਜਿਹੀ ਰੂਹ ਹਾਂ ਜਿਹੜੀ ਪੂਰੀ ਤਰ੍ਹਾਂ ਨੇਕ ਹੋਣਾ ਤਾਂਘਦੀ ਹੈ
ਜਿਸ ਗੱਲ ਨੇ ਉਹਨਾਂ ਨੂੰ ਮਹਾਨ ਬਣਾਇਆ, ਉਹ ਸੀ ਉਹਨਾਂ ਦਾ ਹਿੰਦ ਲਈ ਅਤੇ ਇਸਦੇ ਗਰੀਬਾਂ ਲਈ ਪਿਆਰ, ਜਿਹੜੇ ਜ਼ਿਆਦਾਤਰ ਪਿੰਡਾਂ ਵਿਚ ਵਸਦੇ ਸਨਇਕ ਸਾਲ ਪਹਿਲਾਂ, ਜਿਸ ਤਰ੍ਹਾਂ ਉਹਨਾਂ ਹਰੀਜਨ ਵਿਚ ਲਿਖਿਆ ਸੀ, “ਮੇਰਾ ਧਰਮ ਪਰਮਾਤਮਾ ਦੀ ਤੇ ਇਸ ਤਰ੍ਹਾਂ ਗਰੀਬਾਂ ਦੀ ਸੇਵਾ ਕਰਨਾ ਹੈਮੈਂ ਕੇਵਲ ਸਮੁੱਚੀ ਲੋਕਾਈ ਦਾ ਹਿੱਸਾ ਹੀ ਹਾਂਮੈਂ ਪਰਮਾਤਮਾ ਨੂੰ ਮਨੁੱਖਤਾ ਨਾਲੋਂ ਵੱਖਰਾ ਕਰਕੇ ਨਹੀਂ ਪਾ ਸਕਦਾਮੇਰੇ ਦੇਸ਼ਵਾਸੀ ਹੀ ਮੇਰੇ ਨੇੜਲੇ ਗਵਾਂਢੀ ਹਨ ਅਤੇ ਉਹ ਐਨੇ ਬੇਬੱਸ, ਐਨੇ ਸਾਧਨਹੀਣ, ਐਨੇ ਸਿਥਲ ਹੋ ਗਏ ਹਨ ਕਿ ਮੈਨੂੰ ਆਪਣਾ ਸਾਰਾ ਧਿਆਨ ਉਹਨਾਂ ਦੀ ਸੇਵਾ ਵੱਲ ਦੇਣਾ ਪੈਣਾ ਹੈ
ਇਹ ਅਧੁਨਿਕ ਹਿੰਦੁਸਤਾਨ ਦੀ ਇਕ ਹੋਰ ਮਹਾਨ ਆਤਮਾ ਸੀ, ਜਿਹੜੀ ਗਾਂਧੀ ਜੀ ਨਾਲ ਮੱਤਭੇਦ ਵੀ ਰੱਖਦੀ ਸੀ ਅਤੇ ਉਹਨਾਂ ਨੂੰ ਸਮਝਦੀ ਵੀ ਸੀਇਹ ਆਤਮਾ ਸੀ ਰਾਬਿੰਦਰਨਾਥ ਟੈਗੋਰ ਜਿਸਦਾ ਲੋਕਾਂ ਦੇ ਦਿਲਾਂ ਉੱਤੇ ਓਨਾ ਹੀ ਰਾਜ ਸੀ ਜਿਨਾ ਮਹਾਤਮਾ ਗਾਂਧੀ ਦਾਉਹਨਾਂ ਆਪਣੀਆਂ ਲਿਖਤਾਂ ਵਿਚ ਗਾਂਧੀਵਾਦੀ ਲਹਿਰ ਦੀ ਬੌਧਿਕਤਾ-ਵਿਰੋਧੀ ਤੇ ਤੰਗਨਜ਼ਰ ਸੋਚ ਦੀ ਤੇ ਇਥੋਂ ਤੱਕ ਕਿ ਖੁਦ ਗਾਂਧੀ ਜੀ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ ਅਤੇ ਜਦੋਂ ਮਹਾਤਮਾ ਗਾਂਧੀ ਨੇ 1934 ਵਿਚ ਬਿਹਾਰ ਦੇ ਭਿਆਨਕ ਭੁਚਾਲ ਨੂੰ ਈਸ਼ਵਰੀ ਕਰੋਪੀ ਆਖਿਆ ਸੀ ਤਾਂ ਟੈਗੋਰ ਨੇ ਇਸ ਉੱਤੇ ਸਖ਼ਤ ਰੋਹ ਦਾ ਪ੍ਰਗਟਾਵਾ ਕੀਤਾ ਸੀ1921 ਵਿਚ ਮਾਡਰਨ ਇੰਡੀਆਵਿਚ ਲਿਖਦਿਆਂ ਉਹਨਾਂ ਚਰਖਾ ਕੱਤਣ ਰਾਹੀਂ ਆਜ਼ਾਦੀ ਹਾਸਲ ਕਰਨ ਦੇ ਗਾਂਧੀ ਜੀ ਦੇ ਸੱਦੇ ਦੀ ਨੁਕਤਾਚੀਨੀ ਕੀਤੀ ਸੀ ਪਰ ਨਾਲ ਹੀ ਲਿਖਿਆ ਸੀ ਕਿ ਗਾਂਧੀ ਜੀ ਉਹੀ ਕੁਝ ਹਨ ਜੋ ਕੁਝ ਉਹ ਹੋ ਸਕਦੇ ਹਨਉਹਨਾਂ ਲਿਖਿਆ ਸੀ, “ਮਾਇਆ ਅਨ੍ਹੇਰੇ ਦਾ ਦੂਸਰਾ ਨਾਂਅ ਹੀ ਤਾਂ ਹੈਕੋਈ ਘੋੜਾ, ਭਾਵੇਂ ਉਹ ਕਿੰਨਾ ਵੀ ਤੇਜ਼ ਰਫ਼ਤਾਰ ਕਿਉਂ ਨਾ ਹੋਵੇ, ਸਾਨੂੰ ਇਸ ਅਨ੍ਹੇਰੇ ਤੋਂ ਪਾਰ ਨਹਂੀਂ ਲਿਜਾ ਸਕਦਾ ਅਤੇ ਕਿੰਨੀ ਵੀ ਮਾਤਰਾ ਵਿਚ ਪਾਣੀ ਇਸ ਅਨ੍ਹੇਰੇ ਨੂੰ ਧੋ ਨਹੀਂ ਸਕਦਾਸੱਚ ਇਕ ਚਿਰਾਗ਼ ਵਾਂਗ ਹੈਜਦੋਂ ਇਹ ਜਗ ਉੱਠਦਾ ਹੈ ਤਾਂ ਅਨ੍ਹੇਰਾ ਆਪਣੇ ਆਪ ਦੂਰ ਹੋ ਜਾਂਦਾ ਹੈਜੇ ਅਸੀਂ ਆਪਣੇ ਦੇਸ ਦੇ ਰੂਪ ਵਿਚ ਸੱਚ ਨੂੰ ਆਪਣੇ ਅੰਦਰ ਵਸਾ ਲਈਏ ਤਾਂ ਸਾਡੀ ਬਾਹਰਲੀ ਮਾਇਆ ਆਪਣੇ ਆਪ ਅਲੋਪ ਹੋ ਜਾਏਗੀਅਸੀਂ ਸਾਰੇ ਹੀ ਤਾਂ ਹਾਂ ਜਿਸਨੂੰ ਅਸੀਂ ਆਪਣਾ ਦੇਸ ਕਹਿੰਦੇ ਹਾਂਲੋੜ ਕੇਵਲ ਇਸ ਵਿਸ਼ਵਾਸ ਨੂੰ ਦੁਹਰਾਉਣ ਦੀ ਹੈ ਕਿ ਅਸਾਂ ਆਪਣੇ ਦੇਸ ਨੂੰ ਸਾਕਾਰ ਬਣਾਉਣਾ ਹੈਇਸ ਉਦੇਸ਼ ਦੀ ਪ੍ਰਾਪਤੀ ਲਈ ਸਾਡੇ ਵਿਚੋਂ ਹਰ ਇਕ ਨੂੰ ਹਿੰਮਤ ਕਰਨੀ ਪੈਣੀ ਹੈਹਰ ਇਕ ਵਾਸਤਵਿਕ ਦਾ ਸੱਚਾ ਦੇਸ਼ ਉਹੀ ਹੈ ਜਿਸਨੂੰ ਉਸਨੇ ਆਪਣੀਆਂ ਸ਼ਕਤੀਆਂ ਨੂੰ ਆਪਣੇ ਅੰਦਰੋਂ ਜਗਾ ਕੇ ਸਿਰਜਿਆ ਹੋਵੇ: ਸਿਰਜਣਾ ਦਾ ਕਾਰਜ ਆਪਣੇ ਆਪ ਵਿਚ ਸੱਚ ਨੂੰ ਸਾਕਾਰ ਕਰਨ ਵਾਂਗ ਹੁੰਦਾ ਹੈ
ਮਹਾਤਮਾ ਗਾਂਧੀ ਆਏ ਤੇ ਲੱਖਾਂ ਵਿਰਵੇ ਲੋਕਾਂ ਦੀ ਕੁਟੀਆ ਅੱਗੇ ਜਾ ਖੜ੍ਹੇ ਹੋਏਉਹਨਾਂ ਦਾ ਪਹਿਰਾਵਾ ਵਿਰਵੇ ਲੋਕਾਂ ਜਿਹਾ ਹੈ ਤੇ ਉਹ ਉਹਨਾਂ ਦੀ ਬੋਲੀ ਹੀ ਬੋਲਦੇ ਹਨਅੰਤ ਨੂੰ ਅਸੀਂ ਸੱਚ ਨੂੰ ਸਾਕਾਰ ਦੇਖ ਰਹੇ ਹਾਂ ਇਹ ਕਿਸੇ ਕਿਤਾਬ ਵਿਚੋਂ ਪੇਸ਼ ਕੀਤੇ ਹਵਾਲੇ ਵਾਂਗ ਨਹੀਂਉਸਨੂੰ ਦਿੱਤਾ ਗਿਆ ਮਹਾਤਮਾ ਦਾ ਨਾਂਅ ਉਸਦਾ ਅਸਲ ਨਾਂਅ ਹੈਹੋਰ ਕੌਣ ਹੈ ਜਿਸਨੇ ਐਨੇ ਮਰਦ ਔਰਤਾਂ ਨੂੰ ਆਪਣਾ ਹੀ ਲਹੂ ਤੇ ਮਾਸ ਸਮਝਿਆ ਹੋਵੇ? ਸੱਚ ਦੀ ਛੋਹ ਨਾਲ ਆਤਮਾ ਦੀਆਂ ਦੱਬੀਆਂ ਹੋਈਆਂ ਸ਼ਕਤੀਆਂ ਜਾਗ ਉੱਠੀਆਂ ਹਨਜਿਵੇਂ ਹੀ ਸੱਚੇ ਪਿਆਰ ਨਾਲ ਉਸਨੇ ਹਿੰਦ ਦੇ ਦਵਾਰ ਉੱਤੇ ਹੋਕਾ ਦਿੱਤਾ, ਇਹ ਦਵਾਰ ਆਪਣੇ ਆਪ ਖੁੱਲ੍ਹ ਗਿਆ, ਸਾਰੀਆਂ ਹਿਚਕਚਾਹਟਾਂ ਤੇ ਸਾਰੀਆਂ ਰੋਕਾਂ ਦੂਰ ਹੋ ਗਈਆਂ ਸੱਚ ਨੇ ਸੱਚ ਜਗਾ ਦਿੱਤਾਜਿਹੜੀ ਗੱਲ ਸਭ ਤੋਂ ਵੱਧ ਮਹੱਤਵਪੂਰਨ ਹੈ ਉਹ ਇਹ ਹੈ ਕਿ ਮਹਾਤਮਾ ਦੇ ਸਰਵਉੱਚ ਪਿਆਰ ਨੇ ਦੇਸ ਦੇ ਪਿਆਰ ਨੂੰ ਆਪਣੇ ਅੰਦਰ ਵਸਾ ਲਿਆ ਹੈਇਸ ਸਾਰੇ ਕੁਝ ਦੇ ਕਾਰਨ ਜੋ ਕੁਝ ਹੋਇਆ ਹੈ ਉਹ ਆਜ਼ਾਦੀ ਦੇ ਜਨਮ ਤੋਂ ਘੱਟ ਨਹੀਂ ਅਤੇ ਇਹ ਆਪਣੇ ਆਪ ਵਿਚ ਦੇਸ਼ ਦੀ ਪ੍ਰਾਪਤੀ ਹੈ
ਮਹਾਤਮਾ ਨੇ ਆਪਣੇ ਪਿਆਰ ਨਾਲ ਹਿੰਦ ਦਾ ਦਿਲ ਜਿੱਤ ਲਿਆ ਹੈ; ਇਸ ਦੇ ਲਈ ਅਸੀਂ ਉਸਦੀ ਸਰਦਾਰੀ ਪਰਵਾਨ ਕਰ ਚੁੱਕੇ ਹਾਂਉਸਨੇ ਸਾਨੂੰ ਸੱਚ ਦੀ ਸ਼ਕਤੀ ਪ੍ਰਤੱਖ ਕਰਕੇ ਦਿਖਾ ਦਿੱਤੀ ਹੈ; ਇਸਦੇ ਲਈ ਅਸੀਂ ਉਸ ਨੂੰ ਆਪਣਾ ਲੱਖ ਲੱਖ ਸ਼ੁਕਰਾਨਾ ਪੇਸ਼ ਕਰਦੇ ਹਾਂ ਅਸਾਂ ਸੱਚ ਦਾ ਜ਼ਿਕਰ ਕਿਤਾਬਾਂ ਵਿਚ ਪੜ੍ਹਿਆ ਸੀਪਰ ਸਾਡੇ ਲਈ ਇਹ ਯਾਦਗਾਰੀ ਚਿੰਨ੍ਹ ਬਣ ਗਿਆ ਹੈ ਕਿ ਅਸੀਂ ਇਸਨੂੰ ਆਪਣੇ ਰੂ-ਬ-ਰੂ ਦੇਖ ਰਹੇ ਹਾਂਤਿਲਕ ਸਮੇਤ ਬਹੁਤ ਸਾਰੇ ਆਗੂਆਂ ਨੇ ਇਸਦੇ ਕਿਸੇ ਇਸ ਜਾਂ ਉਸ ਪੱਖ ਦੀ ਝਲਕ ਹੀ ਦੇਖੀ ਸੀ ਹੋਰਨਾਂ ਨੇ ਜਿਸ ਗੱਲ ਵੱਲ ਧਿਆਨ ਦੁਆਇਆ ਉਹ ਇਹ ਸੀ ਕਿ ਸਾਮਰਾਜਸ਼ਾਹੀ ਦੇ ਖਿਲਾਫ਼ ਤੇ ਸ਼ੋਸਲਿਜ਼ਮ ਲਈ ਸੰਘਰਸ਼ ਵਾਸਤੇ ਸੰਸਾਰ ਵਿਆਪੀ ਪ੍ਰਕਿਰਿਆ ਦੀਆਂ ਮੁਆਫ਼ਕ ਹਾਲਤਾਂ ਜ਼ਰੂਰੀ ਹਨ ਪਰ ਉਹਨਾਂ ਦਾ ਜ਼ੋਰ ਵਧੇਰੇ ਕਰਕੇ ਮੁਆਫ਼ਕ ਹਾਲਤਾਂ ਉੱਤੇ ਹੁੰਦਾ ਸੀਕੁਝ ਹੋਰਨਾਂ ਨੇ ਸਮਾਜੀ ਵੰਡੀਆਂ ਉੱਤੇ ਉਚੇਚਾ ਜ਼ੋਰ ਦਿੱਤਾਜਿਸਦੇ ਪਰਮਾਣ ਦਾ ਆਧਾਰ ਉਹ ਅਜਿਹੇ ਦੇਸ਼ਾਂ ਦੇ ਤਜਰਬਿਆਂ ਨੂੰ ਬਣਾਉਂਦੇ ਸਨ ਜਿਥੇ ਸ਼੍ਰੇਣੀ ਵੰਡ ਪੱਕ ਚੁੱਕੀ ਸੀ ਅਤੇ ਭਾਰੂ ਹਕੀਕਤ ਬਣ ਚੁੱਕੀ ਸੀ
ਜੇ ਹਿੰਦ ਨੇ ਆਪਣੇ ਆਪ ਨੂੰ ਪਹਿਚਾਨਣਾ ਸੀ ਅਤੇ ਕਾਯਾਕਲਪ ਰਾਹੀਂ ਆਪਣੇ ਆਪ ਨੂੰ ਸਾਕਾਰ ਕਰਨਾ ਸੀ ਤਾਂ ਇਸਦੇ ਲਈ ਹਿੰਦ ਦਾ ਗਿਆਨ ਪਹਿਲੀ ਸ਼ਰਤ ਸੀਹਿੰਦ ਦੀ ਮਹਾਨ ਸੱਭਿਆਤਮਕ ਹੋਂਦ ਸੱਜਰੀ ਕਾਯਾਕਲਪ ਦੀ ਉਡੀਕ ਵਿਚ ਸੀਠੀਕ ਇਹਨਾਂ ਅਰਥਾਂ ਵਿਚ ਹੀ ਗਾਂਧੀ ਜੀ ਨੇ ਸਮੇਂ ਨੂੰ ਪਛਾਣਿਆਂ, ਇਸਦਾ ਨਿਰੂਪਣ ਕੀਤਾ ਤੇ ਇਸਨੂੰ ਜਗਾਇਆਇਹ ਕੇਵਲ ਕੌਮਪ੍ਰਸਤੀ ਨਹੀਂ ਸੀ ਸਗੋਂ ਇਸਤੋਂ ਕੁਝ ਵਧੇਰੇ ਸੀ ਤੇ ਇਸਨੂੰ ਆਪਣਾ ਆਪ ਹੋਣ ਲਈ ਅਪਣੇ ਤੋਂ ਕੁਝ ਵੱਧ ਹੋਣਾ ਜ਼ਰੂਰੀ ਸੀਪਹਿਲੇ ਪੱਖ ਨੂੰ ਗਾਂਧੀ ਜੀ ਨੇ ਬੁਝਾ ਲਿਆ ਸੀ ਪਰ ਦੂਸਰਾ ਪੱਖ ਉਹਨਾਂ ਦੀ ਗ੍ਰਿਫਤ ਵਿਚ ਨਾ ਆ ਸਕਿਆ
ਇਸ ਮਾਮਲੇ ਵਿਚ ਕੇਵਲ ਦੋ ਹੀ ਸ਼ਖ਼ਸੀਅਤਾਂ ਹਨ ਜਿਨ੍ਹਾਂ ਨਾਲ ਉਹਨਾਂ ਦੀ ਤੁਲਨਾ ਹੋ ਸਕਦੀ ਹੈਇਕ ਮਾਓ ਜੇ ਤੁੰਗ ਤੇ ਦੂਸਰੇ ਹੋ ਚੀ ਮਿੰਨ੍ਹਪਹਿਲੀ ਸ਼ਖ਼ਸੀਅਤ ਅਖੀਰ ਵਿਚ ਥਿੜਕ ਗਈ ਭਾਵੇਂ ਗਾਂਧੀ ਜੀ ਨਾਲੋਂ ਵੱਖਰੇ ਢੰਗ ਨਾਲ ਦੂਸਰੀ ਸ਼ਖ਼ਸੀਅਤ ਅਖੀਰ ਤੋਂ ਹੋਰ ਅੱਗੇ ਤੱਕ ਜਾ ਸਕੀ ਭਾਵੇਂ ਉਸਦੀ ਸਰਗਰਮੀ ਗਾਂਧੀ ਅਤੇ ਮਾਓ ਨਾਲੋਂ ਗੁਣਾਤਾਮਕ ਤੌਰ ਤੇ ਛੋਟੇ ਪਨ੍ਹੇ ਦੀ ਸੀਮਰਹੂਮ ਕੇ ਦਮੋਦਰਨ ਨੇ 1963 ਵਿਚ ਹੋਨਈ ਵਿਚ ਹੋ ਚੀ ਮਿੰਨ੍ਹ ਨਾਲ ਗੱਲਬਾਤ ਰਿਕਾਰਡ ਕੀਤੀ ਸੀ ਉਹਨਾਂ ਵੀਅਤਨਾਮੀ ਆਗੂ ਨੂੰ ਪੁੱਛਿਆ ਸੀ ਕਿ ਕੀ ਕਾਰਨ ਹੈ ਕਿ ਹਿੰਦੁਸਤਾਨ ਦੇ ਕਮਿਉਨਿਸਟ ਵੀਅਤਨਾਮੀ ਕਮਿਉਨਿਸਟਾਂ ਦੇ ਮੁਕਾਬਲੇ ਉੱਤੇ ਬਹੁਤ ਹੀ ਊਣੇ ਨਤੀਜੇ ਪੈਦਾ ਕਰ ਸਕੇਹੋ ਚੀ ਮਿੰਨ੍ਹ ਦਾ ਉੱਤਰ ਸੀ ਕਿ ਹਿੰਦੁਸਤਾਨ ਵਿਚ ਕਮਿਉਨਿਸਟਾਂ ਨੂੰ ਗਾਂਧੀ ਜੀ ਦਾ ਮੁਕਾਬਲਾ ਕਰਨਾ ਪਿਆ ਜਦਕਿ ਵੀਅਤਨਾਮ ਵਿਚ ਉਹ ਆਪ ਗਾਂਧੀ ਸੀਇਸਤੋਂ ਪਹਿਲਾਂ ਹੋ ਚੀ ਮਿੰਨ੍ਹ ਨੇ ਆਪਣੇ ਆਪ ਨੂੰ ਗਾਂਧੀ ਜੀ ਦਾ ਪੈਰੋਕਾਰ ਦੱਸਿਆ ਸੀਪ੍ਰਤੱਖ ਤੌਰ ਤੇ ਅਹਿੰਸਾਵਾਦ ਪੱਖੋ ਨਹੀਂ -ਪਰ ਹਕੀਕਤ ਨੂੰ ਉਸਦੇ ਸਮੁੱਚੇ ਰੂਪ ਵਿਚ ਸਮਝਣ ਦੇ ਪੱਖੋਂ ਨਿਸਚੇ ਹੀ
ਇਹ ਕਹਿਣਾ ਕਿੰਨਾ ਸਰਲ ਜਾਪਦਾ ਹੈ ਕਿ ਹਿੰਦੁਸਤਾਨ ਪੂਰਾ ਹੀ ਤਾਂ ਹੈਪਰ ਅਜਿਹੀਆਂ ਸੱਚਾਈਆਂ ਦੀ ਸਰਲਤਾ ਇਕ ਅਜਿਹੀ ਚੀਜ਼ ਹੈ ਜਿਸਦੀ ਹਾਥ ਮਹਾਨ ਆਤਮਾਵਾਂ ਹੀ ਪਾ ਸਕਦੀਆਂ ਹਨ ਅਤੇ ਇਸ ਤੋਂ ਲੱਖਾਂ ਕਰੋੜਾਂ ਲੋਕਾਂ ਨੂੰ ਸੁਚੇਤ ਕਰ ਸਕਦੀਆਂ ਹਨਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਵਿਚ ਹਿੰਦ ਵਿਚ ਬਹੁਤ ਕੁਝ ਬਦਲ ਚੁੱਕਾ ਹੈਪੂੰਜੀਵਾਦੀ ਸ਼੍ਰੇਣੀ ਦੇ ਵਿਕਸਤ ਹੋਣ ਨਾਲ ਸ਼੍ਰੇਣੀ ਵਖਰੇਵੇਂ ਵਧੇਰੇ ਸਪਸ਼ਟ ਹੋ ਗਏ ਹਨ ਤੇ ਵਧੇਰੇ ਨਿਖਰਵੇਂ ਰੂਪ ਵਿਚ ਸਾਹਮਣੇ ਆ ਗਏ ਹਨਸਮਾਜੀ ਸਵਾਲ ਦਿਨੋ ਦਿਨ ਵਧੇਰੇ ਉਭਰ ਕੇ ਅੱਗੇ ਆ ਰਹੇ ਹਨਹਿੰਦ ਅਜੇ ਤੱਕ ਪੂਰੇ ਦਾ ਪੂਰਾ ਹੈ, ਭਾਵੇਂ ਇਸਦੀ ਪੂਰਨਤਾ ਲਈ ਖ਼ਤਰਾ ਵੱਧ ਰਿਹਾ ਹੈ
ਪਰ ਇਹ ਕੇਵਲ ਗਾਂਧੀ ਜੀ ਦੀ ਦੂਰਦਰਸ਼ਤਾ ਦੀ ਸਮੱਗਰਤਾ ਨਹੀਂ ਸੀ ਤੇ ਨਾ ਹੀ ਅਜਿਹੀਆਂ ਪ੍ਰਸਥਿਤੀਆਂ ਦੀ ਸਮੱਗਰਤਾ ਸੀ ਜਿਹਨਾਂ ਨੂੰ ਉਹਨਾਂ ਤਹਿਰੀਕ ਦਾ ਰੂਪ ਦਿੱਤਾਉਹਨਾਂ ਦੀ ਦੂਰਦਰਸ਼ਤਾ ਇਸ ਗੱਲ ਵਿਚ ਵੀ ਨਹੀਂ ਸੀ ਕਿ ਉਹਨਾਂ ਹਿੰਦ ਦੀ ਕੰਗਾਲੀ ਨੂੰ ਸਮਝਿਆਉਹਨਾਂ ਦੀ ਦੂਰਦਰਸ਼ਤਾ ਇਸ ਗੱਲ ਵਿਚ ਸੀ ਕਿ ਉਹਨਾਂ ਹਿੰਦ ਦੇ ਗਰੀਬ ਲੋਕਾਂ ਦੀ ਸ਼ਕਤੀ ਨੂੰ ਪਛਾਣਿਆਂਉਹਨਾਂ ਇਸ ਗੱਲ ਨੂੰ ਸਮਝਿਆ ਕਿ ਇਹ ਇਹੀ ਲੋਕ ਹਨ ਜਿਨ੍ਹਾਂ ਤੱਕ ਪਹੁੰਚ ਕਰਨੀ ਅਤੇ ਜਿਨ੍ਹਾਂ ਨੂੰ ਜਾਗਰਤ ਕਰਨਾ ਤੇ ਜਿਥੋਂ ਤੱਕ ਸੰਭਵ ਹੋ ਸਕੇ ਸੱਚਮੁਚ ਜਨਤਕ ਪੱਧਰ ਅਤੇ ਕੁੱਲ ਹਿੰਦ ਪੈਮਾਨੇ ਉੱਤੇ ਅਜਿਹੇ ਐਕਸ਼ਨ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ, ਜਿਸ ਵਿਚ ਸ਼ਕਤੀਸਾਲੀ ਲਹਿਰ ਬਨਣ ਦੀ ਸੰਭਾਵਨਾ ਹੋਵੇ
ਪਰ ਜਿਸ ਢੰਗ ਨਾਲ ਗਾਂਧੀ ਜੀ ਆਪਣੀ ਕਾਰਜਨੀਤੀ ਨੂੰ ਅਮਲ ਵਿਚ ਲਿਆਉਣਾ ਚਾਹੁੰਦੇ ਸਨ, ਉਸ ਕਾਰਨ ਉਹਨਾਂ ਦਾ ਟੈਗੋਰ ਨਾਲ ਟਕਰਾਅ ਪੈਦਾ ਹੋਇਆਦੋ ਮਹਾਨ ਆਤਮਾਵਾਂ ਵਿਚਾਲੇ ਮੱਤਭੇਦਾਂ ਦੀ ਇਹ ਅੱਤ ਦਿਲਚਸਪੀ ਮਿਸਾਲ ਸੀਟੈਗੋਰ ਦੇ ਜਿਸ ਲੇਖ ਦਾ ਹਵਾਲਾ ਉੱਤੇ ਦਿੱਤਾ ਗਿਆ ਹੈ, ਉਸੇ ਵਿਚ ਉਹਨਾਂ ਗਾਂਧੀਵਾਦੀ ਲਹਿਰ ਦੀ ਤੰਗਨਜ਼ਰੀ ਦੀ ਤੇ ਉਸਦੇ ਆਪਮੁਹਾਰੇਪਨ ਤੋਂ ਵਿਰਵੇ ਹੋਣ ਦੀ ਸ਼ਕਾਇਤ ਕੀਤੀ ਸੀ; ਉਹਨਾਂ ਪਾਰਦਰਸ਼ਤਾ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਲਿਖਿਆ ਸੀ, “ਮੇਰਾ ਇਕ ਪਲ ਲਈ ਵੀ ਇਹ ਮਤਲਬ ਨਹੀਂ ਕਿ ਜਿਹੜਾ ਕਾਰਜ ਅਸਾਂ ਸ਼ੁਰੂ ਕਰ ਰੱਖਿਆ ਹੈ, ਉਸਨੂੰ ਅਸੀਂ ਘਟਾ ਕੇ ਦੇਖੀਏਜਦੋਂ ਸਵੇਰਸਾਰ ਕਿਸੇ ਪੰਛੀ ਦੀ ਜਾਗ ਖੁੱਲ੍ਹਦੀ ਹੈ, ਉਸਦੀ ਜਾਗ ਇਕਦਮ ਦਾਣੇ-ਦੁਣਕੇ ਦੀ ਭਾਲ ਦਾ ਰੂਪ ਧਾਰਨ ਨਹੀਂ ਕਰਦੀ ਉਸਦੇ ਪੰਖ ਆਪਮੁਹਾਰੇ ਆਕਾਸ਼ ਦੇ ਸੱਦੇ ਦਾ ਹੁੰਗਾਰਾ ਭਰਦੇ ਹਨ ਤੇ ਨਵਾਂ ਚਾਨਣ ਪਸਰਨ ਦੀ ਖੁਸ਼ੀ ਵਿਚ ਉਸਦੇ ਕੰਠ ਵਿਚੋਂ ਗੀਤ ਫੁੱਟ ਪੈਂਦੇ ਹਨਵਿਸ਼ਵ ਮਨੁੱਖਤਾ ਨੇ ਸਾਨੂੰ ਵੀ ਆਪਣਾ ਸੱਦਾ ਦੇ ਭੇਜਿਆ ਹੈਸਾਡੇ ਮਨ ਨੂੰ ਵੀ ਇਸ ਸੱਦੇ ਦਾ ਹੁੰਗਾਰਾ ਆਪਣੀ ਬੋਲੀ ਵਿਚ ਭਰਨਾ ਚਾਹੀਦਾ ਹੈ
ਇਸਦੇ ਉੱਤਰ ਵਿਚ ਮਹਾਤਮਾ ਨੇ ਕਵੀ ਨੂੰ, ਜਿਸਨੂੰ ਉਹ ਦੇਸ ਦਾ ਮਹਾਨ ਰੱਖਿਅਕ ਆਖਦੇ ਸਨ, ਉੱਤਰ ਦਿੰਦਿਆਂ ਲਿਖਿਆ ਸੀ, “ਆਪਣੀ ਕਾਵਿਕ ਅੰਤਰ-ਪਰੇਰਨਾ ਦੇ ਅਨੁਸਾਰ ਆਉਣ ਵਾਲੇ ਕੱਲ੍ਹ ਲਈ ਜਿਉਂਦਾ ਹੈ ਤੇ ਸਾਥੋਂ ਵੀ ਇਹੀ ਆਸ ਰੱਖਦਾ ਹੈਉਹ ਸਾਡੀ ਪਰਸੰਸਾ ਭਰੀ ਨਜ਼ਰ ਲਈ ਪਹੁਫਟਾਲੇ ਦੀ ਦਿਲਕਸ਼ ਤਸਵੀਰ ਪੇਸ਼ ਕਰਦਾ ਹੈ ਜਦੋਂ ਪੰਛੀ ਆਕਾਸ਼ ਵਿਚ ਉਡਾਰੀਆਂ ਲਾਉਂਦੇ ਹਨ ਤੇ ਉਸਤਤੀ ਦੇ ਗੀਤ ਗਾਉਂਦੇ ਹਨਇਹਨਾਂ ਪੰਛੀਆਂ ਨੇ ਦਿਨ ਭਰ ਚੋਗਾ ਚੁਗ ਲਿਆ ਹੁੰਦਾ ਹੈ ਅਤੇ ਰਾਤ ਭਰ ਦੇ ਆਰਾਮ ਪਿੱਛੋਂ ਨਵੇਂ ਲਹੂ ਤੇ ਥਕੇਵਾਂ-ਲੱਥੇ ਪਰਾਂ ਨਾਲ ਉਹ ਆਕਾਸ਼ ਵਿਚ ਉਡਾਰੀਆਂ ਭਰ ਸਕਦੇ ਹਨਪਰ ਮੈਨੂੰ ਅਜਿਹੇ ਪੰਛੀਆ ਨੂੰ ਦੇਖਣ ਦਾ ਦੁੱਖ ਸਹਿਣਾ ਪੈਂਦਾ ਹੈ ਜਿਹੜੇ ਜਾਗਦੇ ਹਨ ਤਾਂ ਉਹਨਾਂ ਵਿਚ ਪਰ ਫੜਫਾਉਣਾ ਜੋਗੀ ਹਿੰਮਤ ਵੀ ਨਹੀਂ ਹੁੰਦੀਹਿੰਦੁਸਤਾਨੀ ਆਕਾਸ਼ ਹੇਠ ਮਨੁੱਖੀ ਪੰਛੀ ਜਦੋਂ ਜਾਗਦੇ ਹਨ ਤਾਂ ਆਰਾਮ ਕਰਨ ਦਾ ਭਰਮ ਪਾਲਣ ਨਾਲੋਂ ਵੀ ਵੱਧ ਥੱਕੇ ਹੁੰਦੇ ਹਨਕਰੋੜਾਂ ਲੋਕਾਂ ਲਈ ਜਾਂ ਤਾਂ ਸਦੀਵੀ ਜਗਰਾਤਾ ਹੈ ਜਾਂ ਸਦੀਵੀ ਘੂਕੀ ਦੀ ਹਾਲਤ ਹੈਇਹ ਨਾਕਾਬਲੇ ਬਿਆਨ ਸਥਿਤੀ ਹੈ ਜਿਸਦਾ ਅਹਿਸਾਸ ਇਹਦੇ ਤਜਰਬੇ ਰਾਹੀਂ ਹੀ ਹੋ ਸਕਦਾ ਹੈਮੈਂ ਦੇਖਿਆ ਹੈ ਕਿ ਦੁੱਖ ਭੋਗ ਰਹੇ ਲੋਕਾਂ ਨੂੰ ਕਬੀਰ ਦੇ ਗੀਤਾਂ ਨਾਲ ਦਿਲਾਸਾ ਦੇਣਾ ਕਿੰਨਾ ਅਸੰਭਵ ਹੈਕਰੋੜਾਂ ਭੁੱਖੇ ਲੋਕ ਇੱਕੋ ਕਵਿਤਾ ਦੀ ਮੰਗ ਕਰਦੇ ਹਨ ਤੇ ਉਹ ਹੈ ਸਰੀਰ ਵਿਚ ਜਾਨ ਪੈਦਾ ਕਰਨ ਜੋਗਾ ਅੰਨ ਇਹ ਉਹਨਾਂ ਨੂੰ ਦਿੱਤਾ ਨਹੀਂ ਜਾ ਸਕਦਾਇਹ ਉਹ ਕਮਾ ਕੇ ਹੀ ਖਾ ਸਕਦੇ ਹਨ ਅਤੇ ਇਹ ਉਹ ਆਪਣੇ ਲਹੂ-ਮੁੜ੍ਹਕੇ ਨਾਲ ਹੀ ਕਮਾ ਸਕਦੇ ਹਨ
ਪੰਜ ਸਾਲ ਤੇ ਕੁਝ ਮਹੀਨੇ ਪਿੱਛੋਂ ਉਹਨਾਂ ਯੰਗ ਇੰਡੀਆਵਿਚ ਉਹਨਾਂ ਲਿਖਿਆ ਸੀ, “ਹਨੂਮਾਨ ਨੇ ਆਪਣਾ ਸੀਨਾ ਚੀਰਕੇ ਦਿਖਾਇਆ ਸੀ ਕਿ ਉਸਦੇ ਹਿਰਦੇ ਵਿਚ ਸਿਵਾਏ ਰਾਮ ਨਾਮ ਦੇ ਹੋਰ ਕੁਝ ਵੀ ਨਹੀਂਪਰ ਮੇਰੇ ਵਿਚ ਆਪਣਾ ਸੀਨਾ ਚੀਰਕੇ ਦਿਖਾਉਣ ਦੀ ਉਹ ਸ਼ਕਤੀ ਨਹੀਂ ਹੈਜਿਹੜੀ ਹਨੂਮਾਨ ਵਿਚ ਸੀਪਰ ਮੈਂ ਤੁਹਾਨੂੰ ਯਕੀਨ ਦੁਆ ਸਕਦਾ ਹਾਂ ਕਿ ਜੇ ਤੁਹਾਡੇ ਵਿਚੋਂ ਕੋਈ ਮੇਰਾ ਸੀਨਾ ਚੀਰਨ ਦੀ ਰੁਚੀ ਰੱਖਦਾ ਹੋਵੇ ਤਾਂ ਤੁਸੀਂ ਮੇਰੇ ਸੀਨੇ ਵਿਚ ਵੀ ਉਸੇ ਰਾਮ ਦਾ ਪਿਆਰ ਹੀ ਦੇਖੋਗੇ ਜਿਸਨੂੰ ਮੈਂ ਹਿੰਦ ਦੇ ਕਰੋੜਾਂ ਫ਼ਾਕਾਕਸ਼ ਲੋਕਾਂ ਦੇ ਚਿਹਰੇ ਵਿੱਚੋਂ ਦੇਖਦਾ ਹਾਂਗਾਂਧੀ ਜੀ ਨੇਦਰਿਦਰ ਨਰਾਇਣਦਾ ਨਵਾਂ ਕਥਨ ਵੀ ਘੜਿਆ ਸੀ-ਦਰਿਦਰ ਨਰਾਇਣ ਦਾ ਅਰਥ ਗਰੀਬਾਂ ਦਾ ਦੇਵਤਾ ਨਹੀਂ ਸਗੋਂ ਗਰੀਬਾਂ ਤੋਂ ਹੈ ਜੋ ਆਪ ਦੇਵਤਾ ਹਨਉਹਨਾਂ ਦੀ ਪੂਜਾ ਅਜਿਹੀ ਸੇਵਾ ਰਾਹੀਂ ਕਰਨੀ ਲੋੜੀਂਦੀ ਹੈ ਜਿਹੜੀ ਉਹਨਾਂ ਨੂੰ ਕੰਮ ਕਰਨ ਤੇ ਸੰਘਰਸ਼ ਕਰਨ ਤੇ ਇਸ ਤਰ੍ਹਾਂ ਗਰੀਬੀ ਤੋਂ ਛੁਟਕਾਰਾ ਹਾਸਲ ਕਰਨ ਵਿਚ ਸਹਾਈ ਹੋ ਸਕੇ
ਉਹਨਾਂ ਗਰੀਬਾਂ ਨੂੰ ਉੱਥੇ ਲੱਭਿਆ ਜਿਥੇ ਉਹ ਵਸਦੇ ਸਨ-ਅਰਥਾਤ ਪਿੰਡਾਂ ਵਿਚਮਾਰਚ, 1922 ਵਿਚ ਅਦਾਲਤ ਵਿਚ ਦਿੱਤੇ ਆਪਣੇ ਧੜੱਲੇ ਭਰੇ ਬਿਆਨ ਵਿਚ ਉਹਨਾਂ ਕਿਹਾ ਸੀ: ਸ਼ਹਿਰਾਂ ਵਿਚ ਵੱਸਣ ਵਾਲਿਆਂ ਨੂੰ ਇਸ ਗੱਲ ਦਾ ਘੱਟ ਹੀ ਇਲਮ ਹੈ ਕਿ ਹਿੰਦ ਤੇ ਅੱਧ ਭੁੱਖੇ ਲੋਕ ਕਿਸ ਤਰ੍ਹਾਂ ਬੇਬਸੀ ਦੀਆਂ ਨਿਵਾਣਾਂ ਵਿਚ ਲਹਿੰਦੇ ਜਾ ਰਹੇ ਹਨਸ਼ਹਿਰਾਂ ਵਿਚ ਵਸਣੇ ਵਾਲੇ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਕਿ ਜਿਹੜੀ ਘਟੀਆ ਜਿਹੀ ਆਰਾਮਦੇਹ ਜ਼ਿੰਦਗੀ ਉਹ ਜਿਉਂ ਰਹੇ ਹਨ, ਉਹ ਉਸ ਕੰਮ ਦੀ ਦਲਾਲੀ ਤੋਂ ਵੱਧ ਕੁਝ ਨਹੀਂ ਜਿਹੜਾ ਉਹ ਬਦੇਸ਼ੀ ਲੋਟੂਆਂ ਲਈ ਕਰ ਰਹੇ ਹਨਉਹ ਨਹੀਂ ਜਾਣਦੇ ਕਿ ਜਿਨ੍ਹਾਂ ਮੁਨਾਫ਼ਿਆਂ ਤੇ ਜਿਸ ਦਲਾਲੀ ਦੇ ਆਸਰੇ ਉਹ ਜਿਉਂ ਰਹੇ ਹਨ, ਉਹ ਲੋਕਾਂ ਦਾ ਖ਼ੂਨ ਚੂਸਕੇ ਹਾਸਲ ਕੀਤੀ ਜਾ ਰਹੀ ਹੈਉਹਨਾਂ ਨੂੰ ਨਹੀਂ ਪਤਾ ਕਿ ਕਾਨੂੰਨ ਦੇ ਨਾਂਅ ਉੱਤੇ ਜਿਹੜੀ ਸਰਕਾਰ ਬਰਤਾਨਵੀ ਹਿੰਦ ਵਿਚ ਕਾਇਮ ਹੈ ਉਹ ਲੋਕਾਂ ਦੀ ਇਸੇ ਲੁੱਟ ਖਸੁੱਟ ਨੂੰ ਕਾਇਮ ਰੱਖਣ ਲਈ ਚਲਾਈ ਜਾ ਰਹੀ ਹੈਕੋਈ ਲਫ਼ਜ਼ੀ ਹੇਰਾਫੇਰੀ, ਅੰਕੜਿਆਂ ਦੀ ਕੋਈ ਚਤੁਰਾਈ ਪਿੰਡਾਂ ਵਿਚ ਉਹਨਾਂ ਪਿੰਜਰਾਂ ਨੂੰ ਧਿਆਨ ਤੋਂ ਪਰ੍ਹਾਂ ਨਹੀਂ ਲਿਜਾ ਸਕਦੀ, ਜਿਹੜੇ ਤਾਹਨੂੰ ਸਾਖਿਆਤ ਦੇਖਣ ਨੂੰ ਮਿਲਦੇ ਹਨਮੈਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇੰਗਲੈਂਡ ਵਿਚ ਅਤੇ ਹਿੰਦ ਦੇ ਸ਼ਹਿਰਾਂ ਵਿਚ ਵੱਸਣ ਵਾਲੇ ਲੋਕਾਂ, ਦੋਹਾਂ ਨੂੰ ਮਨੁੱਖਤਾ ਦੇ ਖਿਲਾਫ਼ ਉਸ ਭਿਆਨਕ ਜੁਰਮ ਲਈ ਪਰਮਾਤਮਾ ਅੱਗੇ ਜਵਾਬਦੇਹ ਹੋਣਾ ਪਏਗਾ, ਜਿਸਦੀ ਮਿਸਾਲ ਹਿੰਦ ਵਿਚ ਹੋਰ ਕੋਈ ਨਹੀਂ ਮਿਲਦੀ
ਨਿਸਚੇ ਹੀ ਇਹ ਗਾਂਧੀ ਜੀ ਦਾ ਉਸ ਦਰਦਮੰਦੀ ਦਾ ਪਤਾ ਦਿੰਦੀ ਸੀ ਜਿਹੜੀ ਉਹ ਵਿਰਵੇ ਲੋਕਾਂ ਤੇ ਗਰੀਬਾਂ ਲਈ ਮਹਿਸੂਸ ਕਰਦੇ ਸਨਪਰ ਇਹ ਗੱਲ ਦਰਦਮੰਦੀ ਤੋਂ ਇਲਾਵਾ ਕੁਝ ਹੋਰ ਨੂੰ ਵੀ ਦਰਸਾਉਂਦੀ ਸੀਇਹ ਸਾਡੇ ਦੇਸ਼ ਦੇ ਸਮਾਜੀ ਦ੍ਰਿਸ਼ ਦੀ ਹਕੀਕਤ ਦੀ ਪਛਾਣ ਕਰ ਲੈਣ ਦਾ ਪਤਾ ਦਿੰਦੀ ਹੈ ਜਿਸਦਾ ਅੱਤ ਭਾਰੂ ਪੱਖ ਸੀ ਪੇਂਡੂ ਦੁਰਦਸ਼ਾਪਰ ਇਸਦੇ ਸਮਾਜੀ ਪੱਖ ਵਿਚ ਜਾਣ ਤੋਂ ਪਹਿਲਾਂ ਉਹਨਾਂ ਦੀ ਦਰਦਮੰਦੀ ਬਾਰੇ ਕੁਝ ਲਫ਼ਜ਼ ਕਹਿਣੇ ਜ਼ਰੂਰੀ ਹਨਇਹ ਠੀਕ ਨਹੀਂ ਹੋਵੇਗਾ ਕਿ ਇਸ ਉੱਤੇ ਟਕੋਰ ਕੀਤੀ ਜਾਏਨਾ ਹੀ ਇਸ ਦ੍ਰਿਸ਼ ਦਾ ਨਿਰੋਲ ਵਿਗਿਆਨਕ ਵਿਸ਼ਲੇਸ਼ਨ ਇਸਦੀ ਥਾਂ ਲੈ ਸਕਦਾ ਹੈਇਸ ਨੂੰ ਖੈਰਾਤ ਜਾਂ ਪਰਉਪਕਾਰ ਨਾਲ ਤੁਲਨਾ ਦੇਣੀ ਵੀ ਠੀਕ ਨਹੀਂਇਹ ਅਜਿਹੀ ਮੌਜੂਦਾ ਰਿਵਾਜੀ ਬਹਿਸ ਨਾਲੋਂ ਵੀ ਉੱਕਾ ਹੀ ਵੱਖਰੀ ਹੈ ਕਿ ਕੰਗਾਲੀ ਦੀ ਰੇਖਾ ਕੀ ਹੈ ਅਤੇ ਕਿੰਨੇ ਲੋਕ ਉਸ ਤੋਂ ਹੇਠਾਂ ਜਾਂ ਉੱਤੇ ਰਹਿੰਦੇ ਹਨਸਭ ਤੋਂ ਵੱਡੀ ਗੱਲ ਨੈਤਕਿਤਾ ਦੀ ਹੈ, ਨਿਆਂ ਤੇ ਬਰਾਬਰੀ ਲਈ ਜਜ਼ਬੇ ਦੀ ਹੈ, ਜਿਸ ਤੋਂ ਬਿਨਾ ਹਿੰਦ ਵਿਚ ਸਾਡੇ ਲੋਕਾਂ ਵਾਸਤੇ ਜ਼ਿੰਦਗੀ ਲਈ ਜਾਂ ਵਧੇਰੇ ਮਨੁੱਖੀ ਹਾਲਤਾਂ ਲਈ ਕੋਈ ਕਦਰਯੋਗ ਸੰਘਰਸ਼ ਨਹੀਂ ਹੋ ਸਕਦਾ, ਸ਼ੋਸ਼ਲਿਜ਼ਮ ਲਈ ਸੰਘਰਸ਼ ਦੀ ਤਾਂ ਗੱਲ ਹੀ ਛੱਡੋ
ਮਾਰਕਸ ਨੇ ਆਪ ਵੀ ਲਿਖਿਆ ਸੀ ਕਿ ਜੋ ਕੁਝ ਮੈਂ ਕੀਤਾ, ਉਸਦਾ ਬਦਲ ਸਿਰਫ਼ ਇਹੀ ਸੀ ਮੈਂ ਪਸ਼ੂਆਂ ਜਿਹੇ ਵਿਹਾਰ ਤੋਂ ਕੰਮ ਲੈਂਦਾ ਅਤੇ ਮਨੁੱਖਤਾ ਵੱਲ ਪਿੱਠ ਕਰ ਲੈਂਦਾ
ਲੈਨਿਨ ਨੇ ਨਾ ਸਿਰਫ਼ ਇਨਕਲਾਬੀ ਵਲਵਲੇ ਅਤੇ ਵਿਗਿਆਨਕ ਸਮਝ ਨੂੰ ਇੱਕਮਿਕ ਕਰਨ ਦੀ ਗੱਲ ਕੀਤੀ ਸੀ ਸਗੋਂ ਮਜ਼ਦੂਰ ਸ਼੍ਰੇਣੀ ਦੇ ਆਵੱਸ਼ਕ ਇਤਹਾਸਕ ਰੋਲ ਵਿਚ ਉਹਨਾਂ ਦਾ ਵਿਸ਼ਵਾਸ ਐਨਾ ਜ਼ੋਰਦਾਰ ਸੀ ਇਸ ਨੇ ਸਮੁੱਚੀ ਮਜ਼ਦੂਰ ਸ਼੍ਰੇਣੀ ਨੂੰ ਆਪਣੇ ਵੇਗ ਵਿਚ ਸਮੋ ਲਿਆ ਸੀਮਾਓ ਜ਼ੇ ਤੁੰਗ ਦੇ ਪ੍ਰਮਾਣੀਕ ਪੱਖ ਦਾ ਵੀ ਇਹ ਹਿੱਸਾ ਸੀ ਕਿ ਉਹਨਾਂ ਆਪਣੇ ਅੰਦਰ ਗਰੀਬਾਂ ਲਈ ਡੂੰਘਾ ਜਜ਼ਬਾ ਪੈਦਾ ਕਰਨ ਉੱਤੇ ਜ਼ੋਰ ਦਿੱਤਾਪ੍ਰਮਾਣੀਕ ਮਾਓਵਾਦ ਦੇ ਬਿਹਤਰਹੀਨ ਵਿਆਖਿਆਕਾਰ ਲਿਊਸ਼ਾਓਕੀ ਨੇ ਵੀ ਕਮਿਊਨਿਸਟ ਪਾਰਟੀ ਦੀ ਆਵੱਸ਼ਕ ਜਨਤਕ ਸੇਧ ਉੱਤੇ ਜ਼ੋਰ ਦਿੰਦਿਆਂ ਲਿਖਿਆ ਸੀ ਜਨਤਾ ਨਾਲ ਪਿਆਰ ਇਸਦਾ ਪਹਿਲਾ ਲਾਜ਼ਮੀ ਅੰਸ਼ ਹੈ
ਇਹ ਮੰਨਣਾ ਹੀ ਪੈਂਦਾ ਹੈ ਕਿ ਲੋਕਾਂ ਲਈ ਪਿਆਰ ਤੇ ਗਰੀਬਾਂ ਲਈ ਦਰਦਮੰਦੀ ਨੂੰ ਕੁਝ ਇਨਕਲਾਬੀ ਹਲਕਿਆਂ ਵਿਚ ਇਹਨੀਂ ਦਿਨੀਂ ਘਿਰਣਾ ਜਿਹੀ ਨਾਲ ਦੇਖਿਆ ਜਾਂਦਾ ਹੈ ਜਾਂ ਫਿਰ ਇਸਨੂੰ ਉਪਭਵਾਕਤਾ ਆਖਕੇ ਇਸਦਾ ਮਖੌਲ ਉਡਾਇਆ ਜਾਂਦਾ ਹੈਪਰ ਲੋਕਾਂ ਦੇ ਦੁੱਖਾਂ ਪ੍ਰਤੀ ਇਹ ਕਾਰੋਬਾਰੀ ਜਿਹੀ ਪਹੁੰਚ ਹੀ ਦੱਸਦੀ ਹੈ ਕਿ ਜਿਹੜੇ ਹਲਕੇ ਅਜਿਹੀ ਪਹੁੰਚ ਤੋਂ ਕੰਮ ਲੈਂਦੇ ਹਨ ਉਹ ਲੋਕਾਂ ਤੋਂ ਕਿਉਂ ਦੂਰ ਹੋ ਜਾਂਦੇ ਹਨ ਤੇ ਕਿਉਂ ਉਹ ਜਨਤਕ ਹੁੰਗਾਰਾ ਹਾਸਲ ਕਰਨ ਵਿਚ ਸਫ਼ਲ ਨਹੀਂ ਹੁੰਦੇਜਿਹੜੇ ਵਿਅਕਤੀ ਹਿੰਦ ਵਿਚ ਜਨਤਕ ਕਾਰਜ ਵਿਚ ਸ਼ਾਮਲ ਹਨ ਉਹਨਾਂ ਸਾਰਿਆਂ ਲਈ ਸ਼ਾਇਦ ਆਪਣੇ ਆਪ ਨੂੰ ਗਾਂਧੀ ਜੀ ਵਾਂਗ ਲੋਕਾਂ ਨਾਲ ਤਨੋਂ ਮਨੋਂ ਇੱਕਮਿਕ ਕਰ ਸਕਣਾ ਨਾ ਜ਼ਰੂਰੀ ਹੈ ਤੇ ਨਾ ਹੀ ਸੰਭਵ ਪਰ ਗਾਂਧੀ ਜੀ ਵਰਗੀ ਪੂਰਨ ਅਭੇਦਤਾ ਜ਼ਰੂਰੀ ਹੈ
ਇਸ ਨੈਤਿਕ ਰਾਜਨੀਤਕ ਨੁਕਤੇ ਨੂੰ ਲਾਂਭੇ ਛੱਡਦਿਆਂ ਪੇਂਡੂ ਨਿਰਧਨਤਾ ਦੇ ਇਸ ਵਰਤਾਰੇ ਨੂੰ ਸਮਝਣਾ ਇਕ ਹੋਰ ਅਹਿਮ ਕਾਰਜ ਹੈਹਿੰਦ ਦੇ ਬਹੁਤ ਸਾਰੇ ਪੇਂਡੂ ਖੇਤਰਾਂ ਵਿਚ ਕੰਗਾਲੀ ਦੇ ਪਸਰਨ ਦੇ ਨਾਲ ਨਾਲ ਚੱਲ ਰਿਹਾ ਨਿਰਧਨਤਾ ਦਾ ਇਹ ਚੱਕਰ ਪਰਲੋਤਾਰੀਕਰਣ ਦੀ ਜਾਂ ਇੰਝ ਕਹਿ ਲਵੋ ਕਿ ਮਜ਼ਦੂਰ ਸ਼੍ਰੇਣੀ ਨੂੰ ਹੋਂਦ ਵਿਚ ਆਉਣ ਦੀ ਗਤੀ ਨਾਲੋਂ ਕਿਤੇ ਵੱਧ ਤੇਜ਼ ਹੈਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਚੱਕਰ ਕਸਬਿਆਂ ਤੇ ਮਹਾਨਗਰਾਂ ਨੂੰ ਹੈਰਾਨਕੁਨ ਹੱਦ ਤੱਕ ਆਪਣੀ ਲਪੇਟ ਵਿਚ ਲੈ ਰਿਹਾ ਹੈਇਸ ਵਰਤਾਰੇ ਨੂੰ ਲੁੰਪਨੀਕਰਣ ਦੇ ਖਾਨੇ ਵਿਚ ਲਿਖ ਛੱਡਣਾ ਵੀ ਗ਼ਲਤ ਹੋਵੇਗਾਇਹ ਪੇਂਡੂ-ਸ਼ਹਿਰੀ ਕੰਗਾਲੀ ਦੀ ਨਿਰੰਤਰ ਪ੍ਰਕ੍ਰਿਆ ਹੈਸਾਰੇ ਹੀ ਗਰੀਬ ਲੁੰਪਨ, ਉਜੱਡ ਤੇ ਸੋਚਹੀਣ ਪ੍ਰੋਲੇਤਾਰੀਆ ਨਹੀਂ ਆਖੇ ਜਾ ਸਕਦੇ ਕਈ ਪੱਖਾਂ ਤੋਂ ਇਸ ਤੱਥ ਦਾ ਅੱਤ ਕਰੁਣਾਮਈ ਪ੍ਰਗਟਾਵਾ ਬਾਲ-ਮਜ਼ਦੂਰੀ ਵਿਚ ਹੋ ਰਿਹਾ ਵਾਧਾ ਹੈਅਣਸੰਗਠਤ ਗਰੀਬ ਭਾਵੇਂ ਉਹ ਪਿੰਡਾਂ ਵਿਚ ਵਸਦੇ ਹਨ ਜਾਂ ਸ਼ਹਿਰਾਂ ਵਿਚ, ਉਹਨਾਂ ਹਲਕਿਆਂ ਲਈ ਕਿਤੇ ਵੱਧ ਧਿਆਨ ਦਾ ਕੇਂਦਰ ਹੋਣੇ ਚਾਹੀਦੇ ਹਨ, ਜਿਹੜੇ ਸਾਡੇ ਦੇਸ ਦੀ ਸੋਸ਼ਲਿਸਟ ਕਾਯਾਪਲਟ ਲਈ ਕੰਮ ਕਰ ਰਹੇ ਹਨ
ਗਾਂਧੀ ਜੀ ਦੀ ਦੇਣ ਦੇ ਇਕ ਹੋਰ ਪੱਖ ਨੂੰ ਅਜਿਹੇ ਬਹੁਤ ਸਾਰੇ ਲੋਕਾਂ ਵਲੋਂ ਵੀ ਵਿਵਾਦਪੂਰਣ ਗਿਣਿਆ ਜਾਏਗਾ ਜਿਹੜੇ ਉਂਝ ਉਹਨਾਂ ਦੇ ਪਰਸੰਸਕ ਤੇ ਪੁਜਾਰੀ ਹਨਇਸਦਾ ਸੰਬੰਧ ਸੈਕੂਲਰਿਜ਼ਮ ਜਾਂ ਧਰਮ ਨਿਰਪੱਖਤਾ ਨਾਲ ਹੈਗਾਂਧੀ ਜੀ ਅਕਸਰ ਆਪਣੇ ਆਪ ਨੂੰ ਨਾ ਸਿਰਫ਼ ਹਿੰਦੂ ਸਗੋਂ ਸਨਾਤਨੀ ਧਰਮੀ ਹਿੰਦੂ ਆਖਦੇ ਸਨਉਹ ਵਰਣ-ਆਸ਼ਰਮ-ਧਰਮ ਨੂੰ ਇਸਦੇ ਪੁਰਾਤਨ ਰੂਪ ਵਿਚ ਜਾਇਜ਼ ਠਹਿਰਾਉਂਦੇ ਸਨਉਹ ਆਪਣੇ ਆਪ ਨੂੰ ਭਗਵਤ ਗੀਤਾ ਦਾ ਪੁਜਾਰੀ ਵੀ ਦਸਦੇ ਸਨਉਹ ਕਹਿੰਦੇ ਸਨ ਕਿ ਉਹਨਾਂ ਦਾ ਆਦਰਸ਼ ਰਾਮ ਰਾਜ ਹੈਪ੍ਰਾਰਥਨਾ ਮੀਟਿੰਗਾਂ, ਜਿਨ੍ਹਾਂ ਨੂੰ ਉਹ ਆਪਣੀ ਐਜੀਟੇਸ਼ਨ ਲਈ ਮੁੱਖ ਸਾਧਨ ਵਜੋਂ ਵਰਤਦੇ ਸਨ ਇਹਨਾਂ ਮੀਟਿੰਗਾਂ ਵਿਚ ਭਜਨ ਗਾਏ ਜਾਂਦੇ ਸਨ ਭਾਵੇਂ ਇਸਦੇ ਨਾਲ ਨਾਲ ਕੁਰਾਨ ਸਰੀਫ਼ ਦੀਆਂ ਆਇਤਾਂ ਤੇ ਈਸਾਈ ਸ਼ਬਦ ਵੀ ਪੜ੍ਹੇ ਜਾਂਦੇ ਸਨ ਇਸ ਬਾਰੇ ਕਿਹਾ ਜਾਂਦਾ ਹੈ ਕਿ ਗਾਂਧੀ ਜੀ ਦੇ ਇਸ ਵਤੀਰੇ ਨੇ ਮੁਸਲਿਮ ਭਾਵਨਾਵਾਂ ਨੂੰ ਠੇਸ ਪਹੁੰਚਾਈ, ਉਹਨਾਂ ਨੂੰ ਕਾਂਗਰਸ ਨਾਲੋਂ ਦੂਰ ਕਰ ਦਿੱਤਾ ਅਤੇ ਹਿੰਦੂ ਪੁਨਰ-ਉਥਾਨ ਨੂੰ ਉਤਸ਼ਾਹਿਤ ਕੀਤਾਇਹ ਵੀ ਕਿਹਾ ਜਾਂਦਾ ਹੈ ਕਿ ਸੈਕੂਲਰਿਜ਼ਮ ਦਾ ਅਰਥ ਸਾਰੇ ਧਰਮਾਂ ਨਾਲ ਇਕੋ ਜਿਹਾ ਸਲੂਕ ਨਹੀਂ ਸਗੋਂ ਧਰਮ ਨੂੰ ਪਬਲਿਕ ਖੇਤਰ ਵਿਚੋਂ ਬਾਹਰ ਰੱਖਣ ਤੇ ਇਸਨੂੰ ਨਿੱਜੀ ਵਿਸ਼ਵਾਸ ਤੱਕ ਸੀਮਤ ਕਰਨ ਨਾਲ ਹੈ
ਮਹਾਤਮਾ ਗਾਂਧੀ ਦੀ ਅਜਿਹੀ ਨਕਤਚੀਨੀ ਉਸ ਇਤਹਾਸਕ ਸਮੇਂ ਤੇ ਸਥਿਤੀ ਦਾ ਸਹੀ ਮੁਲਅੰਕਣ ਨਹੀਂ, ਜਿਸ ਵਿਚ ਉਹ ਜੀਵੇ ਤੇ ਉਹਨਾਂ ਕੰਮ ਕੀਤਾ ਵਾਸਤਵ ਵਿਚ ਅਜਿਹੀ ਨੁਕਤਾਚੀਨੀ ਹਿੰਦੁਸਤਾਨ ਦੇ ਸਮੇਂ ਤੇ ਸਥਿਤੀ ਨੂੰ ਵੀ ਠੀਕ ਅਰਥਾਂ ਵਿਚ ਨਾ ਪੜ੍ਹਨ ਦੇ ਬਰਾਬਰ ਹੈਜੇ ਹਿੰਦੁਸਤਾਨ ਧਾਰਮਿਕ ਰਾਜ ਨਹੀਂ ਬਣਿਆ ਅਤੇ ਜੇ ਇਸਦੇ ਲੋਕ ਡੂੰਘੀਆਂ ਧਾਰਮਕ ਭਾਵਨਾਵਾਂ ਦੇ ਤੇ ਧਰਮਾਂ ਦੀ ਅਨੇਕਤਾ ਦੇ ਬਾਵਜੂਦ ਸੈਕੂਲਰ ਹੀ ਹਨ ਤਾਂ ਇਹ ਸੱਭ ਤੋਂ ਵੱਧ ਗਾਂਧੀ ਜੀ ਦੀ ਸਿਆਣੀ, ਸਹਿਨਸ਼ੀਲ ਤੇ ਦ੍ਰਿੜ ਅਗਵਾਈ ਦਾ ਹੀ ਸਦਕਾ ਸੀਨਹਿਰੂ, ਭਗਤ ਸਿੰਘ ਕਮਿਊਨਿਸਟਾਂ ਤੇ ਹੋਰਨਾਂ ਨੇ ਵੀ ਹਿੰਦੂਸਤਾਨ ਨੂੰ ਸੈਕੂਲਰ ਬਨਾਉਣ ਵਿਚ ਹਿੱਸਾ ਪਾਇਆਪਰ ਇਸਦਾ ਮੁੱਖ ਸਿਹਰਾ ਗਾਂਧੀ ਜੀ ਨੂੰ ਹੀ ਜਾਂਦਾ ਹੈ
ਇਹ ਗਾਂਧੀ ਜੀ ਸਨ ਜਿਨ੍ਹਾਂ ਕਿਸੇ ਵੀ ਹੋਰ ਨਾਲੋਂ ਵੱਧ ਹਿੰਦੂ ਸੋਚ ਨੂੰ ਸੈਕੂਲਰ ਬਨਾਉਣ ਵਿਚ ਹਿੱਸਾ ਪਾਇਆ, ਹਿੰਦੂਆਂ ਦੀ ਵਿਸ਼ਾਲ ਬਹੁਗਿਣਤੀ ਨੂੰ ਸਾਰੇ ਹੀ ਧਰਮਾਂ ਨਾਲ ਇਕੋ ਜਿਹਾ ਸਲੂਕ ਕਰਨ ਦੀ ਸਿੱਖਿਆ ਤੇ ਪ੍ਰੇਰਨਾ ਦਿੱਤੀਇਹ ਉਹਨਾਂ ਦੀ ਦੇਣ ਹੀ ਸੀ ਕਿ ਨਾਸਤਿਕਤਾ ਨੂੰ ਵੀ ਹਿੰਦੂ ਸਮੂਹ ਦਾ ਹਿੱਸਾ ਸਮਝਿਆ ਜਾਣ ਲੱਗਾਉਹਨਾਂ ਦਾ ਧਰਮ ਇਕ ਅਜਿਹਾ ਧਰਮ ਸੀ ਜਿਸਨੂੰ ਨਾ ਚਰਚ ਦੀ ਲੋੜ ਸੀ ਤੇ ਨਾ ਹੀ ਰਾਜ ਦੀਇਹ ਇਕ ਅਜਿਹੀ ਪ੍ਰਾਪਤੀ ਸੀ ਜਿਸਦੀ ਮਿਸਾਲ ਇਤਹਾਸ ਵਿਚ ਹੋਰ ਕੋਈ ਨਹੀਂ ਮਿਲਦੀ ਇਹ ਪ੍ਰਾਪਤੀ ਸੀ ਧਾਰਮਕ ਪ੍ਰਵਿਰਤੀਆਂ ਨੂੰ ਠੇਸ ਪਹੁੰਚਾਏ ਬਿਨਾ ਸੈਕੂਲਰ ਸ਼ਕਤੀਆਂ ਨੂੰ ਅੱਗੇ ਲਿਆਉਣ ਵਿਚ ਸਫ਼ਲਤਾ ਹਾਸਲ ਕਰਨ ਦੀ, ਭਾਵੇਂ ਇਹ ਪ੍ਰਾਪਤੀ ਵਿਗਿਆਨਕ ਸੋਚ ਨੂੰ ਜਨਤਕ ਪੱਧਰ ਉੱਤੇ ਭਾਰਤੀ ਸੁਭਾਅ ਦਾ ਹਿੱਸਾ ਬਨਾਉਣ ਤੱਕ ਨਾ ਪਹੁੰਚ ਸਕੀਇਸਦਾ ਇਕ ਅਹਿਮ ਕਾਰਨ ਇਹ ਸੀ ਕਿ ਸ਼ੋਸ਼ਲਿਸਟ ਇਨਕਲਾਬ ਲਈ ਕੰਮ ਕਰ ਰਹੀਆਂ ਸ਼ਕਤੀਆਂ ਇਸ ਦੇਸ਼ ਵਿਚ ਬਹੁਤੀ ਪ੍ਰਗਤੀ ਨਾ ਕਰ ਸਕੀਆਂ
ਹਿੰਦੂ ਫਿਰਕਾਪ੍ਰਸਤੀ ਨੂੰ ਉਹਨਾਂ ਵਿਚੋਂ ਆਪਣਾ ਅਸਲ ਦੁਸ਼ਮਣ ਦਿਸਿਆ, ਇਸੇ ਲਈ ਉਹਨਾਂ ਨੇ ਮਹਾਤਮਾ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾਮੁਸਲਮ ਫਿਰਕਾਪ੍ਰਸਤੀ ਜਿਨ੍ਹਾਂ ਕਾਰਨਾਂ ਕਰਕੇ ਵਧੀ ਤੇ ਪਸਰੀ ਜਨਤਕ ਐਜੀਟੇਸ਼ਨ ਤੇ ਪ੍ਰਾਪੇਗੰਡੇ ਬਾਰੇ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਨ ਤੇ ਮੁਹਾਵਰੇ ਨਾਲ ਕੋਈ ਸੰਬੰਧ ਨਹੀਂਸੱਚਮੁਚ ਧਾਰਮਕ ਮੁਸਲਮ ਆਗੂ, ਭਾਵੇਂ ਉਹ ਮੌਲਾਨਾ ਆਜ਼ਾਦ ਸਨ ਜਾਂ ਦਿਓਬੰਦ ਮਦਰਸੇ ਦੇ ਖਾਨ ਅਬਦੁਲ ਗ਼ੁਖ਼ਾਰ ਖਾਨ, ਗਾਂਧੀ ਜੀ ਤੇ ਉਹਨਾਂ ਦੀ ਲਹਿਰ ਦੇ ਨੇੜੇ ਸਨਮੁਹੰਮਦ ਅਲੀ ਜਿਨਾਹ, ਜਿਹੜੇ ਸਿਗਰਟ ਅਤੇ ਸ਼ਰਾਬ ਪੀਂਦੇ ਸਨ, ਜਿਨ੍ਹਾਂ ਕੁਰਾਨ ਸ਼ਰੀਫ ਕਦੇ ਨਹੀਂ ਸੀ ਪੜ੍ਹਿਆ ਤੇ ਨਮਾਜ਼ ਵੀ ਕਦੇ ਘੱਟ ਹੀ ਪੜ੍ਹੀ ਸੀ ਤੇ ਜਿਹੜੇ ਪਾਰਸੀ ਸੁਆਣੀ ਨਾਲ ਵਿਆਹ ਹੋਏ ਸਨ, ਖਾੜਕੂ ਮੁਸਲਮ ਫਿਰਕਾ ਪ੍ਰਸਤੀ ਦੇ ਆਗੂ ਜਾ ਬਣੇ ਅਤੇ ਆਗੂ ਵੀ ਉਹ ਆਪਣੇ ਉਤਲੇ ਖਾਸਿਆਂ ਦੇ ਬਾਵਜੂਦ ਨਹੀਂ ਸਗੋਂ ਇਹਨਾਂ ਖਾਸਿਆਂ ਕਰਕੇ ਬਣੇ ਗਾਂਧੀ ਜੀ ਦੇ ਦੋਸਤਾਂ ਤੇ ਹਮਦਰਦਾਂ ਵਿਚ ਨਾ ਸਿਰਫ਼ ਕੱਟੜ ਇਸਲਾਮੀ ਆਗੂ ਵੀ ਸ਼ਾਮਲ ਸਨ ਸਗੋਂ ਅਜਿਹੇ ਆਗੂ ਵੀ ਸ਼ਾਮਲ ਸਨ ਜਿਨ੍ਹਾਂ ਦੀ ਸੋਚ ਬੜੀ ਪ੍ਰਗਤੀਸ਼ੀਲ ਸੀ ਤੇ ਜਿਨ੍ਹਾਂ ਨੂੰ ਇਸਲਾਮੀ ਮੁਸਲਮ ਆਗੂ ਵੀ ਨਹੀਂ ਕਿਹਾ ਜਾ ਸਕਦਾਮੁਹੰਮਦ ਅਲੀ ਜਿਨਾਹ ਦੇ ਆਪਣੇ ਆਪ ਨੂੰ ਪਾਕਿਸਤਾਨੀ ਨਾਅਰੇ ਨਾਲ ਨੱਥੀ ਕਰ ਲੈਣ ਪਿੱਛੋਂ ਜੇ ਅਜਿਹੇ ਮੁਸਲਮ ਆਗੂਆਂ ਦਾ ਮੁਸਲਮ ਵਸੋਂ ਵਿਚ ਜਨਤਕ ਪ੍ਰਭਾਵ ਨਾ ਰਿਹਾਇਸ ਦੇ ਕਾਰਨ ਕੋਈ ਹੋਰ ਸਨ
ਅਜੋਕੇ ਹਿੰਦੁਸਤਾਨ ਵਿਚ ਜੇ ਫਿਰਕੂ ਹਾਲਤ ਵਿਗੜੀ ਹੈ ਤਾਂ ਉਹ ਪਾਕਿਸਤਾਨ ਦੇ ਬਨਣ ਨਾਲ ਵਿਗੜੀ ਹੈ ਭਾਵੇਂ ਹਿੰਦੂ ਫਿਰਕੂਪ੍ਰਸਤੀ ਵਧੇਰੇ ਖ਼ਤਰਨਾਕ ਫਿਰਕਾਪ੍ਰਸਤੀ ਹੈ ਪਰ ਮੁਸਲਮ ਫਿਰਕਾਪ੍ਰਸਤੀ ਵੀ ਕਦੇ ਨਿਸਕਿਰਿਆ ਨਹੀਂ ਰਹੀਸਗੋਂ ਇੰਝ ਕਹਿਣਾ ਚਾਹੀਦਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਹੋਰ ਵੀ ਜ਼ਹਿਰਲੀ ਹੋ ਗਈ ਹੈਫਿਰਕਾਪ੍ਰਸਤੀ ਦਾ ਇਹ ਵਿਗੜਿਆ ਰੂਪ ਸਾਡੇ ਦੇਸ਼ ਵਿਚ ਅੱਗੇਵਧੂ ਤੇ ਸੋਸ਼ਲਿਸਟ ਮੁੱਖੀ ਲਹਿਰਾਂ ਨੂੰ ਦਰਪੇਸ਼ ਸੱਭ ਤੇ ਖ਼ਤਰਨਾਕ ਸਮੱਸਿਆਵਾਂ ਵਿਚੋਂ ਇਕ ਹੈਇਸ ਵਿਰੁੱਧ ਰਾਜਨੀਤਕ ਤੇ ਜਥੇਬੰਦਕ ਲੜਾਈ ਲੜਨ ਤੋਂ ਇਲਾਵਾ ਇਸ ਨਾਲ ਵਿਚਾਰਧਾਰਕ ਤੌਰ ਤੇ ਨਿਪਟਣ ਲਈ ਵੱਖ ਵੱਖ ਪੱਧਰਾਂ ਉੱਤੇ ਉਪਰਾਲੇ ਕਰਨੇ ਪੈਣਗੇਬੁਨਿਆਦੀ ਸੋਸ਼ਲਿਸਟ ਵਿਚਾਰਧਾਰਾ ਦਾ ਪਰਚਾਰ, ਵਿਗਿਆਨਕ ਰਵੱਈਏ ਦਾ ਪਾਸਾਰ ਤੇ ਧਾਰਮਕ ਸਹਿਨਸ਼ੀਲਤਾ ਦੀ ਪਾਣ-ਇਹ ਤਿੰਨੇ ਗੱਲਾਂ ਨਾਲੋਂ ਨਾਲ ਕਰਨੀਆਂ ਪੈਣਗੀਆਂਇਸ ਖੇਤਰ, ਵਿਚ ਗਾਂਧੀ ਜੀ ਦੇ ਢੰਗਾਂ ਤੇ ਵਿਰਸੇ ਦੀ ਜ਼ਬਰਦਸਤ ਅਹਿਮੀਅਤ ਹੈ
ਇਸ ਪਰਸੰਗ ਵਿਚ ਇਹ ਜ਼ਿਕਰ ਵੀ ਉਚਿੱਤ ਹੀ ਹੋਵੇਗਾ ਕਿ ਕੇਵਲ ਅਜਿਹੇ ਚਾਰ ਵਿਅਕਤੀ ਹੀ ਹੋਏ ਹਨ ਜਿਨ੍ਹਾਂ ਗਾਂਧੀ ਜੀ ਨੂੰ ਸੱਚਮੁਚ ਸਮਝਿਆ ਪਹਿਲਾ ਵਿਅਕਤੀ ਸੀਬਿਰਲਾ ਜਿਸਨੇ ਸਾਲਾਂਬੱਧੀ ਗਾਂਧੀ ਜੀ ਦੇ ਪਰਛਾਵੇਂ ਵਿਚ ਰਹਿਕੇ ਅਸਲ ਅਰਥਾਂ ਵਿਚ ਉਸਦਾ ਪੂਰਾ ਲਾਭ ਉਠਾਇਆਦੂਜਾ ਵਿਅਕਤੀ ਸੀ ਨੱਥੂ ਰਾਮ ਗਾਡਸੇ ਜਿਸਨੂੰ ਮਹਿਸੂਸ ਹੋਇਆ ਕਿ ਖਾੜਕੂ ਹਿੰਦੂ ਫਿਰਕਾਪ੍ਰਸਤੀ ਦੇ ਫੈਲਣ ਲਈ ਗਾਂਧੀ ਜੀ ਨੂੰ ਰਾਹ ਵਿਚੋਂ ਹਟਾਉਣਾ ਜ਼ਰੂਰੀ ਹੈਤੀਜਾ ਵਿਅਕਤੀ ਸੀ ਜਵਾਹਰ ਲਾਲ ਨਹਿਰੂ ਜੋ ਜਾਣਦਾ ਸੀ ਕਿ ਮਹਾਤਮਾ ਗਾਂਧੀ ਦੀ ਲੀਡਰਸ਼ਿਪ ਤੋਂ ਬਿਨਾ ਇਕ ਆਧੁਨਿਕ ਤੇ ਆਜ਼ਾਦ ਹਿੰਦੁਸਤਾਨ ਦੇ ਉੱਭਰ ਕੇ ਅੱਗੇ ਆਉਣ ਦੀ ਕੋਈ ਸੰਭਾਵਨਾ ਨਹੀਂ, ਤੇ ਚੌਥਾ ਵਿਅਕਤੀ ਸੀ ਲੈਨਿਨ ਜਿਸਨੇ 1920 ਵਿਚ ਕਮਿਊਨਿਸਟ ਇੰਟਰਨੈਸ਼ਨਲ ਦੀ ਦੂਸਰੀ ਕਾਂਗਰਸ ਸਮੇਂ ਐੱਮਐੱਨਰਾਏ ਦੀ ਤੰਗਨਜ਼ਰੀ ਦਾ ਵਿਰੋਧ ਕੀਤਾ ਤੇ ਕਮਿਉਨਿਸਟਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਤਾਕਤ ਨੂੰ ਪੂਰੀ ਤਰ੍ਹਾਂ ਕਾਇਮ ਰੱਖਦਿਆਂ ਤੇ ਮਜ਼ਬੂਤ ਕਰਦਿਆਂ ਗਾਂਧੀ ਦੀ ਅਗਵਾਈ ਹੇਠਲੀ ਲਹਿਰ ਨਾਲ ਮੁਤਹਿੱਦ ਹੋਣਾ
ਗਾਂਧੀ ਜੀ ਦੀ ਜ਼ਿੰਦਗੀ ਤੇ ਕੰਮ ਦਾ ਅੰਤਲਾ ਉਸਾਰੂ ਤੇ ਪਰਸੰਗਕ ਪੱਖ ਉਹ ਰਣਨੀਤੀ ਹੈ ਜਿਹੜੀ ਉਹਨਾਂ ਸਾਮਰਾਜ ਵਿਰੋਧੀ ਸੰਘਰਸ਼ ਲਈ ਤੇ ਬਰਤਾਨਵੀ ਬਸਤੀਵਾਦੀ ਰਾਜ ਨੂੰ ਉਲਟਾਉਣ ਲਈ ਵਿਕਸਤ ਕੀਤੀਇਸ ਤੱਥ ਨੂੰ ਬਹੁਤ ਉਛਾਲਿਆ ਜਾਂਦਾ ਹੈ ਕਿ ਉਹ ਲਹਿਰ ਨੂੰ ਬੜੇ ਨਾਜ਼ਕ ਪਲਾਂ ਉੱਤੇ ਵਾਪਸ ਲੈ ਲੈਂਦੇ ਰਹੇਇਸਦਾ ਮਤਲਬ ਇਹ ਲਿਆ ਜਾਂਦਾ ਹੈ ਕਿ ਉਹਨਾਂ ਲੋਕਾਂ ਦੇ ਆਪ ਮੁਹਾਰੇ ਇਨਕਲਾਬੀ ਉਭਾਰ ਨੂੰ ਠੱਲ ਪਾ ਦਿੱਤੀ, ਜਦ ਕਿ ਇਸ ਉਭਾਰ ਨੇ ਉਸਦੀ ਸੋਧਵਾਦੀ ਅਗਵਾਈਨੂੰ ਤੇ ਉਸ ਵੱਲੋਂ ਸ਼ੁਰੂ ਕੀਤੇ ਗਏ ਸ਼ਾਂਤੀਵਾਦੀ ਇਨਕਲਾਬਨੂੰ ਪਿੱਛੇ ਛੱਡ ਜਾਣਾ ਸੀਸ਼ਾਂਤੀਵਾਦੀ ਇਨਕਲਾਬਦੇ ਪੱਦ ਦੀ ਵਰਤੋਂ ਗ੍ਰਾਮਚੀ ਦੇ ਹਵਾਲੇ ਨਾਲ ਕੀਤੀ ਜਾ ਰਹੀ ਹੈਗ੍ਰਾਮਚੀ ਨੇ ਗਾਂਧੀ ਜੀ ਦੇ ਸੰਬੰਧ ਵਿਚ ਇਸ ਪਦਾਵਲੀ ਦਾ ਜ਼ਿਕਰ ਆਪਣੀ ਲਿਖਤਬੰਦੀਖ਼ਾਨੇ ਦੀਆਂ ਨੋਟਬੁਕਸ, ਵਿਚ ਦੋ ਵਾਰ ਕੀਤਾ ਸੀ
ਤੇਜ਼ ਖਿਆਲਨੁਕਤਾਚੀਨ ਇਸ ਗੱਲ ਨੂੰ ਕਦੇ ਵੀ ਸੰਤੋਖਜਨਕ ਢੰਗ ਨਾਲ ਬਿਆਨ ਨਹੀਂ ਕਰ ਸਕੇ ਕਿ ਆਖਰ ਕੀ ਕਾਰਨ ਸੀ ਕਿ ਲੋਕ ਸੰਘਰਸ਼ ਨੂੰ ਉਭਾਰ ਵਿਚ ਆਉਣ ਲਈ ਗਾਂਧੀ ਜੀ ਦੀ ਅਗਵਾਈ ਦੀ ਉਡੀਕ ਰਹੀ ਅਤੇ ਕਿਉਂ ਅਜਿਹਾ ਹੋਇਆ ਕਿ ਸਿਵਾਏ 1945-46 ਦੇ ਸੰਖੇਪ ਜਿਹੇ ਵਕਫ਼ੇ ਦੇ ਅਜਿਹਾ ਕੋਈ ਸਮਾਂ ਨਹੀਂ ਸੀ ਜਦੋਂ ਗਾਂਧੀ ਨੇ ਇਸ ਸੰਘਰਸ਼ ਨੂੰ ਵਾਪਸ ਲੈਣ ਦਾ ਆਦੇਸ਼ ਦਿੱਤਾ ਹੋਵੇ ਪਰ ਇਹ ਫੇਰ ਵੀ ਜਾਰੀ ਰਿਹਾ ਹੋਵੇਕੀ ਕਾਰਨ ਹੈ ਕਿ ਗਾਂਧੀ ਦੀ ਦੀ ਕਥਿੱਤ ਗ਼ਦਰੀਉਹਨਾਂ ਦੇ ਜਨਤਕ ਪ੍ਰਭਾਵ ਨੂੰ ਘਟਾਉਣ ਦਾ ਕਾਰਨ ਨਾ ਬਣੀਇਹ ਕਿਵੇਂ ਹੋਇਆ ਕਿ ਵਧੇਰੇ ਇਨਕਲਾਬੀ ਅੰਸ਼ ਤਿੰਨ ਦਹਾਕਿਆਂ ਦੇ ਲੰਮੇ ਸਮੇਂ ਵਿਚ ਉਹਨਾਂ ਵਿਰੁੱਧ ਬੇਪਰਤੀਤੀ ਪੈਦਾ ਨਾ ਕਰ ਸਕੇ ਤੇ ਸੰਘਰਸ਼ ਦੀ ਅਗਵਾਈ ਆਪਣੇ ਹੱਥਾਂ ਵਿਚ ਨਾ ਲੈ ਸਕੇ20ਵੀਂ ਸਦੀ ਵਿਚ ਤਿੰਨ ਦਹਾਕਿਆਂ ਦੇ ਸਮੇਂ ਨੂੰ ਐਨੀ ਛੋਟੀ ਇਤਹਾਸਕ ਅਵਧੀ ਵੀ ਨਹੀਂ ਆਖਿਆ ਜਾ ਸਕਦਾ
ਗਾਂਧੀ ਜੀ ਦੀ ਰਣਨੀਤੀ ਨੂੰ ਸਮਝਣ ਵਿਚ ਜਿਹੜੀ ਗੱਲ ਹੋਰ ਵੀ ਸਹਾਈ ਹੋ ਸਕਦੀ ਹੈ ਉਹ ਹੈ ਗ੍ਰਾਮਚੀ ਦਾ ਵਿਸਤਰਤ ਵਿਸ਼ਲੇਸ਼ਨ ਜਿਹੜਾ ਉਹਨਾਂ ਆਪਣੀ ਪੁਸਤਕਪ੍ਰਿਜ਼ਨ ਨੋਟਬਕਸਵਿਚ ਕੀਤਾ; “ਇਸ ਤਰ੍ਹਾਂ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਲੜਾਈ ਦੇ ਤਿੰਨ ਰੂਪਾਂ ਵਿਚ ਸਾਹਮਣੇ ਆਇਆਇਹ ਸੀ: ਗਤੀਵਿਧੀ ਦੀ ਲੜਾਈ, ਪੈਂਤੜੇ ਦੀ ਲੜਾਈ, ਤੇ ਜ਼ਮੀਨਦੋਜ਼ ਲੜਾਈਗਾਂਧੀ ਜੀ ਦਾ ਸ਼ਾਂਤੀਵਾਦੀ ਸਤਿਆਗ੍ਰਹਿ ਪੈਂਤੜੇ ਦੀ ਲੜਾਈ ਸੀਇਹ ਲੜਾਈ ਕਦੇ ਗਤੀਵਿਧੀ ਦੀ ਲੜਾਈ ਬਣ ਜਾਂਦੀ ਸੀ ਅਤੇ ਕਦੇ ਜ਼ਮੀਨਦੋਜ਼ ਲੜਾਈਬਾਈਕਾਟ ਪੈਂਤੜੇ ਦੀ ਲੜਾਈ ਆਖੀ ਜਾ ਸਕਦੀ ਹੈ ਜਦਕਿ ਕਈ ਪੜਾਵਾਂ ਉੱਤੇ ਹੜਤਾਲਾਂ ਗਤੀਵਿਧੀ ਦੀ ਲੜਾਈ ਬਣ ਜਾਂਦੀਆਂ ਹਨ ਅਤੇ ਹਥਿਆਰ ਤੇ ਲੜਾਕੇ ਦਸਤਿਆਂ ਦੀ ਖੁਫ਼ੀਆ ਤਿਆਰੀ ਜ਼ਮੀਨਦੋਜ਼ ਸੰਗਰਾਮ ਨਾਲ ਸੰਬੰਧ ਰੱਖਦੀ ਹੈਛਾਪਾਮਾਰ ਦਾਅਪੇਚ ਵੀ ਜ਼ਮੀਨਦੋਜ਼ ਸੰਗਰਾਮ ਦਾ ਹੀ ਹਿੱਸਾ ਹਨ
ਗਾਂਧੀ ਜੀ ਦੇ ਖੱਬੇਪੱਖੀ ਤੇ ਮਾਰਕਸਵਾਦੀ ਆਲੋਚਕ ਬਹੁਤੀ ਵਾਰ ਇਹੀ ਗੱਲ ਦੁਹਰਾਉਂਦੇ ਹਨ ਕਿ ਉਹਨਾਂ ਜਨਤਕ ਲਹਿਰ ਨੂੰ ਖਾਸ ਹੱਦਾਂ ਤੋਂ ਅੱਗੇ ਨਾ ਜਾਣ ਦਿੱਤਾਇਹ ਗੱਲ ਠੀਕ ਹੈ ਇਸਤੋਂ ਇਲਾਵਾ ਜਨਤਾ ਪ੍ਰਤੀ ਗਾਂਧੀ ਜੀ ਦੀ ਪਹੁੰਚ ਦਾ ਇਕ ਹੋਰ ਜੁੜਵਾਂ ਪੱਖ ਵੀ ਸੀਅਤੇ ਜਿਸ ਤਰ੍ਹਾਂ ਉਹਨਾਂ ਆਪ ਹੀ ਇਸਨੂੰ ਬੜੇ ਕਰੁਣਾਮਈ ਤੇ ਕਾਵਿਕ ਅੰਦਾਜ਼ ਨਾਲ ਬਿਆਨ ਕੀਤਾ -ਉਹਨਾਂ ਦਾ ਇਹ ਜੁੜਵਾਂ ਪੱਖ ਸੀ ਕਿ ਉਹ ਹਰ ਅੱਖ ਦਾ ਹਰ ਹੰਝੂ ਪੂੰਝਣ ਦੀ ਆਕਾਂਖਿਆ ਰੱਖਦੇ ਸਨਇਸ ਸਿੱਕੇ ਦਾ ਦੂਸਰਾ ਪਾਸਾ ਇਹ ਸੀ ਹੰਝੂ ਪੂੰਝਣ ਦਾ ਕੰਮ ਉਹ ਆਪਣੇ ਤੱਕ ਸੀਮਤ ਰੱਖਣਾ ਚਾਹੁੰਦੇ ਸਨਉਹਨਾਂ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਾਂਗਰਸ, ਜਿਸਦੀ ਅਗਵਾਈ ਉਹ ਆਪ ਕਰਦੇ ਸਨ, ਨੂੰ ਕਰੋੜਾਂ ਬੇਜ਼ੁਬਾਨ ਲੋਕਾਂ ਦੀ ਜ਼ੁਬਾਨ ਬਨਣਾ ਚਾਹੀਦਾ ਹੈ -ਇਹ ਨਹੀਂ ਕਿ ਕਰੋੜਾਂ ਬੇਜ਼ੁਬਾਨ ਲੋਕਾਂ ਨੂੰ ਆਪਣੀ ਬੇਬਸੀ ਛੱਡਕੇ ਆਪਣੀ ਆਵਾਜ਼ ਆਪ ਉਠਾਉਣੀ ਚਾਹੀਦੀ ਹੈ
ਨਿਰਸੰਦੇਹ, ਸੱਭ ਕੁਝ ਕਹਿਣ ਤੇ ਕਰਨ ਤੋਂ ਬਾਅਦ ਵੀ ਗਾਂਧੀ ਜੀ ਬਾਰੇ ਇਹ ਵਰਨਣਯੋਗ ਤੱਥ ਕਾਇਮ ਰਹਿੰਦਾ ਹੈ ਕਿ ਸਾਡੀ ਲੰਮੀ ਤੇ ਸ਼ਾਨਦਾਰ ਤਾਰੀਖ ਵਿਚ ਜਨਤਾ ਨੂੰ ਜਗਾਉਣ ਵਾਲਾ ਜੇ ਕੋਈ ਸਭ ਤੇ ਮਹਾਨ ਆਗੂ ਹੋਇਆ, ਉਹ ਮਹਾਤਮਾ ਗਾਂਧੀ ਹੀ ਸੀ ਤੇ ਰਹੇਗਾਗਾਂਧੀ ਜੀ ਤੋਂ ਇਲਾਵਾ ਹੋਰ ਕਿਸੇ ਆਗੂ ਦੇ ਸੱਦੇ ਉਤੇ ਲੱਖਾਂ ਕਰੋੜਾਂ ਹਿੰਦੁਸਤਾਨੀ ਕਿਸੇ ਨਾ ਕਿਸੇ ਰੂਪ ਵਿਚ ਜਨਤਕ ਲਹਿਰ ਵਿਚ ਸ਼ਾਮਲ ਨਹੀਂ ਸਨ ਹੋਏ ਸੱਚਮੁਚ ਅਧੁਨਿਕ, ਤੇਜ਼ ਖਿਆਲ ਤੇ ਇਨਕਲਾਬੀ ਲਹਿਰ ਉਦੋਂ ਹੋਂਦ ਵਿਚ ਆਈ ਜਦੋਂ ਉਹਨਾਂ ਦੀ ਪਹਿਲੀ ਸ਼ਕਤੀਸ਼ਾਲੀ ਪਰੇਰਨਾ ਨੇ ਲੱਖਾਂ ਕਰੋੜਾਂ ਲੋਕਾਂ ਨੂੰ ਹਲੂਣਾ ਦਿੱਤਾ, ਇਹ ਠੀਕ ਹੈ ਕਿ ਇਹ ਲਹਿਰਾਂ ਐਕਸ਼ਨ ਦਾ ਉਹੋ ਜਿਹਾ ਕੌਮ-ਵਿਆਪੀ ਰੂਪ ਧਾਰਨ ਨਾ ਕਰ ਸਕੀਆਂ, ਜਿਹੜਾ ਹੋਣਾ ਚਾਹੀਦਾ ਸੀਇਥੋਂ ਤੱਕ ਕਿ ਆਪਮੁਹਾਰੇ ਜਨਤਕ ਉਭਾਰ ਨੇ ਵੀ ਵਰਨਣਯੋਗ ਵਿਸ਼ਾਲਤਾ ਕੇਵਲ 1945-46 ਵਿਚ ਹੀ ਅਖਤਿਆਰ ਕੀਤੀ, ਇਸਤੋਂ ਪਹਿਲਾਂ ਅਜਿਹਾ ਉਭਾਰ ਘੱਟ ਹੀ ਦੇਖਣ ਵਿਚ ਆਇਆ ਜਿਥੋਂ ਤੱਕ ਮਹਾਤਮਾ ਗਾਂਧੀ ਦੀਆਂ ਅਸਫ਼ਲਤਾਵਾਂ ਦਾ ਸੰਬੰਧ ਹੈ, ਉਹਨਾਂ ਇਹਨਾਂ ਦਾ ਇਕਬਾਲ ਕੀਤਾਪਰ ਖੱਬੇ ਪੱਖ ਤੇ ਉਸਦੀਆਂ ਊਣਤਾਈਆਂ ਬਾਰੇ ਕੀ ਕਿਹਾ ਜਾਏ? ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਦੇ ਦੋ ਹੰਗਾਮਾਖੇਜ਼ ਦਹਾਕਿਆਂ ਦੇ ਦੌਰਾਨ ਤੇ ਇਸ ਪਿਛੋਂ 1947-49 ਦੇ ਸਾਲਾਂ ਤੱਕ ਸਾਰੇ ਏਸ਼ੀਆ ਵਿਚ ਮਹਾਤਮਾ ਗਾਂਧੀ ਦੇ ਬਰਾਬਰ ਦਾ ਕੋਈ ਹੋਰ ਆਗੂ ਸਰਵਉੱਚ ਆਗੂ ਹੋਇਆ ਤਾਂ ਉਹ ਮਾਓ ਜ਼ੇ ਤੁੰਗ ਹੀ ਸੀ
ਜੇ ਮਹਾਤਮਾ ਗਾਂਧੀ ਸਰਵਉੱਚ ਆਗੂ ਬਣੇ ਅਤੇ ਉਹਨਾਂ ਆਪਣੀ ਇਸ ਸਰਵਉੱਚਤਾ ਨੂੰ ਕਾਇਮ ਰੱਖਿਆ ਤਾਂ ਇਸ ਵਿਚ ਵੱਡਾ ਹੱਥ ਉਹਨਾਂ ਦੀ ਆਪਣੀ ਅਣਥੱਕ ਮਿਹਨਤ ਦਾ ਸੀਜਿਸ ਤਰ੍ਹਾਂ ਵਿਲੀਅਮ ਬਲੇਕ ਨੇ ਬਹੁਤ ਚਿਰ ਪਹਿਲਾਂ ਲਿਖਿਆ ਸੀ- ਊਰਜਾ ਸਦੀਵੀ ਖੁਸ਼ੀ ਹੈਪਰ ਇਹ ਨਿਰੀ ਉਹਨਾਂ ਦੇ ਸਖਸ਼ੀ ਕਮਾਲ ਜਾਂ ਕ੍ਰਿਸ਼ਮੇ ਦਾ ਸਿੱਟਾ ਨਹੀਂ ਸੀਉਂਝ ਵੀ ਕ੍ਰਿਸ਼ਮਾ ਆਪਣੇ ਆਪ ਵਿਚ ਕੋਈ ਬਹੁਤਾ ਅਰਥ ਨਹੀਂ ਰੱਖਦਾਜੇ ਉਹਨਾਂ ਨੂੰ ਸਰਵਉੱਚਤਾ ਦਾ ਲਾਸਾਨੀ ਅਸਥਾਨ ਹਾਸਲ ਹੋਇਆ ਇਸ ਵਿਚ ਤਿੰਨ ਗੱਲਾਂ ਦਾ ਸੁਮੇਲ ਸ਼ਾਮਲ ਸੀਉਹਨਾਂ ਬਰਤਾਨਵੀ ਬਸਤੀਵਾਦੀ ਪ੍ਰਬੰਧ ਦੇ ਮੁਕਾਬਲੇ ਉੱਤੇ ਅਜਿਹਾ ਮੁਕੰਮਲ ਬਦਲ ਪੇਸ਼ ਕੀਤਾ ਜਿਸਨੂੰ ਲੋਕ ਸਮਝ ਸਕਦੇ ਸਨ ਤੇ ਚਾਹੁੰਦੇ ਸਨਉਹਨਾਂ ਇਕ ਅਜਿਹੀ ਜਥੇਬੰਦੀ -ਇੰਡੀਅਨ ਨੈਸ਼ਨਲ ਕਾਂਗਰਸ- ਉਸਾਰੀ ਜਿਸਦੇ ਅੰਦਰ ਲੋੜਾਂ ਦਾ ਅਨੁਸ਼ਾਸ਼ਨ ਵੀ ਸੀ ਪਰ ਜਿਹੜੀ ਨਾਲੋ ਨਾਲ ਜਨਤਕ ਲਹਿਰ ਵੀ ਬਣੀ ਰਹੀਜਿਸ ਇਕ ਹੋਰ ਗੱਲ ਵਿਚ ਉਹ ਸਫ਼ਲ ਰਹੇ ਉਹ ਇਹ ਸੀ ਕਿ ਉਹਨਾਂ ਨਿਰੰਤਰ ਉੱਭਰ ਰਹੀਆਂ ਲਹਿਰਾਂ ਤੇ ਸ਼ਾਂਤੀ ਵੇਲੇਦੀਆਂ ਸਰਗਰਮੀਆਂ ਦੇ ਸੁਮੇਲ ਰਾਹੀਂ ਲੋਕਾਂ ਨਾਲ ਨਾਤਾ ਕਾਇਮ ਰੱਖਿਆ ਸ਼ਾਂਤੀ ਵੇਲੇਦੀਆਂ ਸਰਗਰਮੀਆਂ, ਜਿਨ੍ਹਾਂ ਨੂੰ ਉਹ ਉਸਾਰੂ ਸਰਗਰਮੀਆਂ ਕਹਿੰਦੇ ਸਨ, ਵਿਚ ਚਰਖਾ ਤੇ ਖਾਦੀ, ਸਵੈ-ਸਾਵੀਦਤ ਤੇ ਸਹਿਕਾਰਤਾ ਰਾਹੀਂ ਪਿੰਡਾਂ ਦੀ ਉੱਨਤੀ ਦੇ ਕੰਮ ਸ਼ਾਮਲ ਸਨਪਰ ਇਹ ਕੰਮ ਨਿਰੇ ਉਤਪਾਦਨ ਖੇਤਰ ਤੱਕ ਹੀ ਸੀਮਤ ਨਹੀਂ ਸਨ ਸਗੋਂ ਸਿਹਤ ਸਫ਼ਾਈ, ਪੀਣ ਵਾਲੇ ਪਾਣੀ ਤੇ ਸਮਾਜੀ ਸੁਧਾਰਾਂ ਨਾਲ ਵੀ ਸੰਬੰਧ ਰੱਖਦੇ ਸਨਇਹ ਲਗਾਤਾਰ ਸਰਗਰਮੀ ਕਾਂਗਰਸ ਨੂੰ ਨਾ ਕੇਵਲ ਕੰਮ ਲਾਈ ਰੱਖਦੀ ਸੀ ਤੇ ਲੋਕਾਂ ਦੇ ਨੇੜੇ ਹੋਣ ਵਿਚ ਮੱਦਦ ਕਰਦੀ ਸੀ ਸਗੋਂ ਅੰਗਰੇਜ਼ ਰਾਜ, ਖੱਬੇਪੱਖ ਅਤੇ ਜਦੋਜਹਿਦ ਕਈ ਨਿਰੋਲ ਕਾਨੂੰਨੀ ਢੰਗਾਂ ਤੋਂ ਵਰਤੋਂ ਕਰਨ ਦੇ ਹਾਮੀਆਂ ਦੇ ਮੁਕਾਬਲੇ ਉੱਤੇ ਇਕ ਠੋਸ ਬਦਲ ਵੀ ਪੇਸ਼ ਕਰਦੀ ਸੀ, ਇਸਦੀ ਮੱਦਦ ਨਾਲ ਅਜਿਹੇ ਅਣਗਿਣਤ ਕਾਰਕੁਨ ਵੀ ਪੈਦਾ ਹੋ ਰਹੇ ਸਨ, ਜਿਹੜੇ ਆਮ ਲੋਕਾਂ ਦਾ ਹੀ ਹਿੱਸਾ ਸਨ ਅਤੇ ਜਿਨ੍ਹਾਂ ਨੂੰ ਪਤਾ ਸੀ ਕਿ ਜਨਤਾ ਨੂੰ ਜਥੇਬੰਦ ਕਿਵੇਂ ਕਰਨਾ ਹੈ
ਅੰਤ ਵਿਚ ਉਹਨਾਂ ਸਾਂਝੇ ਮੁਹਾਜ਼ ਦਾ ਵਿਚਾਰ ਵੀ ਸਾਹਮਣੇ ਲਿਆਂਦਾਉਹ ਸਰਮਾਏਦਾਰਾਂ, ਜਾਗੀਰਦਾਰਾਂ ਤੇ ਇਥੋਂ ਤੱਕ ਕਿ ਰਜਵਾੜਿਆਂ ਨੂੰ ਵੀ ਅਜਿਹੇ ਮੁਹਾਜ਼ ਤੋਂ ਬਾਹਰ ਨਹੀਂ ਸਨ ਰੱਖਦੇਉਹ ਰਾਜਿਆਂ ਦੇ ਖਾਤਮੇ ਦਾ ਵੀ ਵਿਰੋਧ ਕਰਦੇ ਸਨ ਉਹਨਾਂ ਦੀ ਦਲੀਲ ਸੀ ਕਿ ਵਿਸ਼ਾਲ ਤੋਂ ਵਿਸ਼ਾਲ ਸਾਮਰਾਜ ਵਿਰੋਧੀ ਸੰਘਰਸ਼ ਲਈ ਇਹ ਜ਼ਰੂਰੀ ਹੈ ਤਾਂ ਵੀ ਅਜਿਹੇ ਮੁਹਾਜ਼ ਦੀ ਸਥਾਪਨਾ ਸਮੇਂ ਇਸ ਗੱਲ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਕਿ ਮਿਹਤਕਸ਼ ਲੋਕਾਂ ਅਤੇ ਆਮ ਗਰੀਬਾਂ ਲਈ ਅਜਿਹੇ ਪ੍ਰੋਗਰਾਮ ਤੇ ਉਦੇਸ਼ ਵੀ ਉਲੀਕੇ ਜਾਣ ਜਿਹੜੇ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਨਾਉਣ ਅਤੇ ਤੇ ਇਹਨਾਂ ਨੂੰ ਤੁਰੰਤ ਰਾਹਤ ਵੀ ਪਹੁੰਚਾਉਣਮਹਾਤਮਾ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਨੇ ਆਮ ਲੋਕਾਂ ਦੇ ਸੰਬੰਧ ਵਿਚ ਇਹੀ ਰਣਨੀਤੀ ਅਪਣਾਈ ਭਾਵੇਂ ਇਹ ਸਰਮਾਏਦਾਰ ਸ਼੍ਰੇਣੀ ਸੀ ਜਿਸਨੂੰ ਉਹਨਾਂ ਦੀ ਅਗਵਾਈ ਹੇਠਲੀ ਕਾਂਗਰਸ ਹੱਥੋਂ ਨਾ ਸਿਰਫ਼ ਬਹੁਤ ਜ਼ਿਆਦਾ ਲਾਭ ਹੋਇਆ ਸਗੋਂ ਰਾਜਸੀ ਸੱਤਾ ਵਿਚ ਵੀ ਇਸਦੀ ਭਾਈਵਾਲੀ ਪੈ ਗਈਤਾਂ ਵੀ ਇਹ ਕਹਿਣਾ ਦਰੁਸਤ ਨਹੀਂ ਹੋਵੇਗਾ ਕਿ ਸਾਰਾ ਲਾਭ ਸਰਮਾਏਦਾਰ ਸ਼੍ਰੇਣੀ ਨੂੰ ਹੀ ਪਹੁੰਚਾਆਮ ਲੋਕਾਂ ਤੇ ਸਮੁੱਚੇ ਰੂਪ ਵਿਚ ਪੂਰੀ ਕੌਮ ਨੂੰ ਵੀ ਪ੍ਰਾਪਤੀ ਹੋਈਇਹ ਪ੍ਰਾਪਤੀ ਕਿਸੇ ਹੱਦ ਤੱਕ ਪਦਾਰਥਕ ਅਰਥ ਵੀ ਰੱਖਦੀ ਸੀ ਪਰ ਇਸਨੇ ਵਧੇਰੇ ਕਰਕੇ ਚੇਤਨਾ, ਗੌਰਵ ਤੇ ਕੌਮੀ ਸਵੈ-ਆਦਰ ਪਰਦਾਨ ਕੀਤਾ
ਮਹਾਤਮਾ ਗਾਂਧੀ ਲਈ ਆਪਣੇ ਲੀਡਰਸ਼ਿਪ ਲਈ ਕਿਸੇ ਕਿਸਮ ਦਾ ਚੈਲਿੰਜ ਗਵਾਰਾ ਨਹੀਂ ਸੀ, ਜਿਥੋਂ ਤੱਕ ਕਮਿਉਨਿਸਟਾਂ ਦਾ ਸੰਬੰਧ ਹੈ, ਉਹਨਾਂ ਵੱਲੋਂ ਤਾਂ ਉੱਕਾ ਹੀ ਨਹੀਂਪਰ ਇਸਦੇ ਨਾਲ ਨਾਲ ਉਹ ਕਮਿਉਨਿਸਟਾਂ ਦੀ ਮਿਲਵਰਤਣ ਵੀ ਚਾਹੁੰਦੇ ਸਨਇਹ ਗੱਲ ਵੀ ਲਿਖਤ ਵਿਚ ਆ ਚੁੱਕੀ ਹੈ ਕਿ ਜਦੋਂ 1929 ਵਿਚ ਅੰਗਰੇਜ਼ ਹਾਕਮਾਂ ਨੇ ਕਮਿਉਨਿਸਟ ਆਗੂਆਂ ਨੂੰ ਮੇਰਠ ਵਿਚ ਜੇਲ੍ਹਬੰਦ ਕਰ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਉਹਨਾਂ ਨੂੰ ਜੇਲ੍ਹ ਵਿਚ ਮਿਲਣ ਗਏ ਸਨਉੱਥੇ ਉਹਨਾਂ ਕਿਹਾ ਕਿ ਮੈਂ ਤੁਹਾਡਾ ਸਹਿਯੋਗ ਚਾਹੁੰਦਾ ਹਾਂ ਤੇ ਉਸਦੀ ਕਦਰ ਕਰਦਾ ਹਾਂਐੱਸ਼ਏ ਡਾਂਗੇ ਨੇ ਉਹਨਾਂ ਤੋਂ ਪੁੱਛਿਆ ਸੀ ਕਿ ਜੇ ਜਨਤਕ ਸੰਘਰਸ਼ ਦੇ ਦੌਰਾਨ ਹਿੰਸਾ ਦੀ ਕੋਈ ਇੱਕਾ ਦੁੱਕਾ ਘਟਨਾ ਵਾਪਰ ਜਾਂਦੀ ਹੈ ਤਾਂ ਤੁਸੀਂ ਸੰਘਰਸ਼ ਨੂੰ ਹੀ ਵਾਪਸ ਤਾਂ ਨਹੀਂ ਲੈ ਲਓਗੇ, ਉਂਝ ਹੀ ਜਿਵੇਂ 1922 ਵਿਚ ਚੌਰਾਚੌਰੀ ਸਮੇਂ ਤੁਸਾਂ ਕੀਤਾ ਸੀ ਜਦੋਂ ਭੜਕੀ ਹੋਈ ਭੀੜ ਨੇ ਕੁਝ ਪੁਲਸ ਦੇ ਬੰਦੇ ਜਿਉਂਦੇ ਸਾੜ ਦਿੱਤੇ ਸਨ? ਉਹਨਾਂ ਉਤਰ ਦਿੱਤਾ ਸੀ ਕਿ ਅਜਿਹਾ ਨਹੀਂ ਹੋਵੇਗਾ
ਕਮਿਉਨਿਸਟ ਆਗੂਆਂ ਵਿਰੁੱਧ ਮੁਕੱਦਮੇ ਦੀ ਪੈਰਵਾਈ ਕਰਨ ਵਾਲਿਆਂ ਵਿਚ ਸਰਕਦਾ ਕਾਂਗਰਸੀ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਵਿਚੋਂ ਮੋਤੀ ਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਦੇ ਨਾਂਅ ਜ਼ਿਕਰਯੋਗ ਹਨਨਿਰਸੰਦੇਹ ਅੱਜ ਦਾ ਆਜ਼ਾਦ ਹਿੰਦੁਸਤਾਨ ਬਸਤੀਵਾਦੀ ਹਿੰਦੁਸਤਾਨ ਨਾਲੋਂ ਬਹੁਤ ਬਦਲ ਚੁੱਕਾ ਹੈ ਹਿੰਦੁਸਤਾਨ ਵਿਚ ਕੌਮੀ ਜਮਹੂਰੀ ਇਨਕਲਾਬ ਨੂੰ ਨੇਪਰੇ ਚਾਹੜਨ ਦਾ ਸੰਘਰਸ਼ ਆਜ਼ਾਦੀ ਦੇ ਸੰਘਰਸ਼ ਨਾਲੋਂ ਸਿਫ਼ਤੀ ਤੌਰ ਤੇ ਵਾਪਰੀ ਪੱਧਰ ਉੱਤੇ ਚੱਲ ਰਿਹਾ ਹੈਇਸਦੇ ਲਈ ਵੱਖਰੀ ਸ਼੍ਰੇਣੀ-ਮਜ਼ਦੂਰ ਜਮਾਤ- ਦੀ ਸਰਦਾਰੀ ਦੀ ਲੋੜ ਹੈ ਅਤੇ ਵੱਖ ਵੱਖ ਸ਼੍ਰੇਣੀਆਂ ਦੀ ਕੁਲੀਜ਼ਨ ਦਾ ਸ਼੍ਰੇਣੀ ਸੱਤਾ ਉੱਤੇ ਕਬਜ਼ਾ ਹੀ ਵਰਤਮਾਨ ਚੌਧਰ ਤੇ ਸੱਤਾ ਦਾ ਭੋਗ ਪਾ ਸਕਦਾ ਹੈਇਸਦੇ ਲਈ ਜਿਸ ਪੱਧਰ ਦੀ ਜਨਤਕ ਚੇਤਨਾ ਤੇ ਸ਼ਮੂਲੀਅਤ ਦੀ ਲੋੜ ਹੈ ਉਹ ਵੀ ਵੱਖਰੀ ਕਿਸਮ ਦੀ ਹੋਵੇਗੀ ਇਹਨਾਂ ਫਰਕਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾਨਾ ਹੀ ਗਾਂਧੀਵਾਦ ਦੀ ਇਕਟੱਕ ਨੁਕਤਾਚੀਨੀ ਕੀਤੇ ਅਤੇ ਉਸਦਾ ਪ੍ਰਭਾਵ ਘਟਾਏ ਬਿਨਾ ਕੌਮੀ ਜਮਹੂਰੀ ਇਨਕਲਾਬ ਵੱਲ ਅੱ ਗੇ ਵਧਿਆ ਜਾ ਸਕਦਾ ਹੈਪਰ ਫੇਰ ਵੀ ਗਾਂਧੀਵਾਦ ਦਾ ਨਿਰੋਲ ਨਿਖੇਧ ਵੀ ਨਹੀਂ ਹੋ ਸਕਦਾ


 

 

No comments:

Post a Comment